ਪੰਜਾਬ ਫਿਰੋਜ਼ਪੁਰ ’ਚ ਸ਼ਰਾਬੀ ਪੁਲਿਸ ਮੁਲਾਜ਼ਮ ਦਾ ਹੰਗਾਮਾ; ਗੱਡੀ ਮਾਰਨ ਬਾਅਦ ਝਾੜਿਆ ਪੁਲਸੀਆ ਰੋਹਬ; ਅਖੇ, ਮੈਂ ਗੰਨਮੈਨ ਲੱਗਿਆ ਹਾਂ, ਇਕ ਪੈੱਗ ਹੀ ਲਾਈ ਐ ਸ਼ਰਾਬ By admin - November 13, 2025 0 14 Facebook Twitter Pinterest WhatsApp ਫਿਰੋਜ਼ਪੁਰ ਦੇ ਥਾਣਾ ਆਰਿਫ ਅਧੀਨ ਆਉਂਦੇ ਪਿੰਡ ਹਾਮਦ ਚੱਕ ਨੇੜੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਸ਼ਰਾਬੀ ਹਾਲਤ ਵਿਚ ਪੁਲਿਸ ਮੁਲਾਜਮ ਨੇ ਪਹਿਲਾਂ ਗਲਤ ਪਾਸੇ ਤੋਂ ਆ ਕੇ ਰਾਹਗੀਰਾਂ ਵਿਚ ਗੱਡੀ ਮਾਰੀ ਅਤੇ ਫਿਰ ਸਰਕਾਰੀ ਕਾਰਬਾਈਨ ਦਿਖਾਉਂਦਿਆਂ ਪੁਲਸੀਆਂ ਧੌਂਸ ਜਮਾਉਣੀ ਸ਼ੁਰੂ ਕਰ ਦਿੱਤੀ। ਮੌਕੇ ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਸਥਾਨਕ ਪੁਲਿਸ ਨੇ ਰਾਈਫਲ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਮੌਕੇ ਤੇ ਮੌਜੂਦ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਨੇ।