ਫਰੀਦਕੋਟ ’ਚ ਪਰਵਾਸੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼; ਖੁਦ ਦੀ ਗਰਦਨ ’ਤੇ ਵਾਰ ਕਰ ਕੇ ਕੀਤਾ ਗੰਭੀਰ ਜ਼ਖਮੀ

0
17

ਫਰੀਦਕੋਟ ਦੇ ਕੋਟਕਪੂਰਾ ਸ਼ਹਿਰ ਅੰਦਰ ਇਕ ਪ੍ਰਵਾਸੀ ਮਜ਼ਦੂਰ ਵੱਲੋਂ ਚਾਕੂ ਦੀ ਮਦਦ ਨਾਲ ਖੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇ ਐ। ਪੀੜਤ ਨੂੰ ਜ਼ਖਮੀ ਹਾਲਤ ਵਿੱਚ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਐ। ਪ੍ਰਤੱਖਦਰਸ਼ੀਆਂ ਮੁਤਾਬਕ ਪਰਵਾਸੀ ਟਰੇਨ ਤੋਂ ਉਤਰਿਆ ਸੀ ਅਤੇ ਉਸ ਨੇ ਖੁਦ ਦੇ ਗਲਾ ਤੇ ਚਾਕੂ ਨਾਲ ਵਾਰ ਕਰ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਮੌਕੇ ਤੇ ਮੌਜੂਦ ਵਿਅਕਤੀਆਂ ਦੇ ਦੱਸਣ ਮੁਤਾਬਕ ਕਿਸੇ ਟਰੇਨ ਤੋਂ ਉਤਰਿਆ ਪ੍ਰਵਾਸੀ ਮਜ਼ਦੂਰ ਕਾਫੀ ਦੇਰ ਆਸਪਾਸ ਦੀਆਂ ਦੁਕਾਨਾਂ ਤੇ ਚਾਕੂ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਤੋਂ ਬਾਅਦ ਪਤਾ ਨਹੀਂ ਇਸ ਦੇ ਹੱਥ ਕਿਵੇਂ ਚਾਕੂ ਲੱਗਾ ਜਿਸ ਨਾਲ ਉਸਨੇ ਆਪਣਾ ਗਲਾ ਕੱਟ ਲਿਆ ਆਸ ਪਾਸ ਦੇ ਲੋਕਾਂ ਨੇ ਜਦੋਂ ਉਸਨੂੰ ਜਖਮੀ ਹਾਲਤ ਵਿੱਚ ਵੇਖਿਆ ਤਾਂ ਤੁਰੰਤ ਇਸ ਨੂੰ ਆਟੋ ਰਿਕਸ਼ਾ ਤੇ ਬਿਠਾ ਕੇ ਕੋਟਕਪੂਰਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਲੋਕਾਂ ਦੇ ਦੱਸਣ ਮੁਤਾਬਕ ਪ੍ਰਵਾਸੀ ਮਜ਼ਦੂਰ ਸਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਅਤੇ ਕੋਟਪੂਰਾ ਕਿਸ ਤਰ੍ਹਾਂ ਪੁੱਜਾ ਅਤੇ ਨਾ ਹੀ ਉਸਦੇ ਗਲਾ ਕੱਟਣ ਦਾ ਕਾਰਨ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here