ਜਲੰਧਰ ’ਚ ਖਾਣਾ ਬਣਾਉਂਦੇ ਵਕਤ ਘਰ ਅੰਦਰ ਲੱਗੀ ਅੱਗ/ ਗੈਸ ਸਿਲੰਡਰ ਲੀਕ ਹੋਣ ਕਾਰਨ ਹੋਇਆ ਜ਼ੋਰਦਾਰ ਧਮਾਕਾ/ ਸਾਰਾ ਸਾਮਾਨ ਸੜ ਕੇ ਸੁਆਹ, ਜਾਨੀ ਨੁਕਸਾਨ ਤੋਂ ਬਚਾਅ

0
8

ਜਲੰਧਰ ਦੇ ਫਗਵਾੜਾ ਗੇਟ ਇਲਾਕੇ ਅੰਦਰ ਬੀਤੀ ਰਾਤ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਇਕ ਘਰ ਅੰਦਰ ਧਮਾਕੇ ਤੋਂ ਬਾਅਦ ਅਚਾਨਕ ਅੱਗ ਲੱਗ ਗਈ। ਇਹ ਹਾਦਸਾ  ਗੈਸ ਸਿਲੰਡਰ ਲੀਕ ਹੋਣ ਕਾਰਨ ਵਾਪਰਿਆ ਸੀ। ਧਮਾਕੇ ਦੀ ਆਵਾਜ ਸੁਣ ਕੇ ਲੋਕ ਇਕੱਠਾ ਹੋ ਗਏ, ਜਿਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਘਟਨਾ ਵਾਲੇ ਘਰ ਅੰਦਰ ਪਰਿਵਾਰ ਦੇ ਪੰਜ ਮੈਂਬਰ ਮੌਜੂਦ ਸੀ। ਇਸੇ ਦੌਰਾਨ ਖਾਣਾ ਬਣਾਉਂਦੇ ਵਕਤ ਅਚਾਨਕ ਸਿਲੰਡਰ ਵਿਚ ਧਮਾਕਾ ਹੋ ਗਿਆ, ਜਿਸ ਤੋਂ ਬਾਅਦ ਅੱਗ ਘਰ ਅੰਦਰ ਫੈਲ ਗਈ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਪਰਿਵਾਰਕ ਮੈਂਬਰਾਂ ਦਾ ਬਚਾਅ ਰਿਹਾ ਐ ਜਦਕਿ ਅੱਗ ਨਾਲ ਘਰ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਐ। ਅੱਗ ਨਾਲ ਘਰ ਦੇ ਲੈਂਟਰ ਨੂੰ ਵੀ ਨੁਕਸਾਨ ਪਹੁੰਚਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਮੁਸ਼ੱਕਤ ਬਾਦ ਅੱਗ ਦੇ ਕਾਬੂ ਪਾਇਆ। ਅੱਗ ਤੇ ਸਮੇਂ ਸਿਰ ਕਾਬੂ ਪਾ ਲੈਣ ਕਾਰਨ ਵੱਡਾ ਹਾਦਸਾ ਟੱਲ ਗਿਆ ਐ।

LEAVE A REPLY

Please enter your comment!
Please enter your name here