ਸਮਰਾਲਾ ਨੇੜੇ ਟੋਲ ਪਲਾਜ਼ਾ ’ਤੇ ਫਾਇਰਿੰਗ; ਕਾਰ ਸਵਾਰਾਂ ਨੇ ਮੈਨੇਜਰ ਦੇ ਮਾਰੀ ਗੋਲੀ; ਜ਼ਖਮੀ ਹਸਪਤਾਲ ਦਾਖਲ, ਪੁਲਿਸ ਕਰ ਰਹੀ ਜਾਂਚ

0
16

 

ਸਮਰਾਲਾ ਨੇੜਲੇ ਘੁਲਾਲ ਟੋਲ ਪਲਾਜ਼ਾ ’ਤੇ ਕਾਰ ਸਵਾਰਾਂ ਵੱਲੋਂ ਫਾਇਰਿੰਗ ਕਰਨ ਦੀ ਖਬਰ ਸਾਹਮਣੇ ਆਈ ਐ। ਗੋਲੀਬਾਰੀ ਵਿਚ ਮੈਨੇਜਰ ਦੇ ਗੋਲੀ ਲੱਗੀ ਐ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਗੋਲੀਬਾਰੀ ਦੀ ਵਜ੍ਹਾ ਪੁਰਾਣੀ ਰੰਜ਼ਿਸ਼ ਦੱਸੀ ਜਾ ਰਹੀ ਐ। ਜਾਣਕਾਰੀ ਅਨੁਸਾਰ 4 ਵਿਅਕਤੀ ਕਾਰ ਵਿਚ ਸਵਾਰ ਹੋ ਕੇ ਆਏ ਤੇ ਮੈਨੇਜਰ ਯਾਦਵਿੰਦਰ ਸਿੰਘ ਤੇ ਗੋਲੀ ਚਲਾ ਕੇ ਫਰਾਰ ਹੋ ਗਏ। ਡਾਕਟਰਾਂ ਦੇ ਦੱਸਣ ਮੁਤਾਬਕ ਇਕ ਗੋਲੀ ਪੀੜਤ ਦੇ ਪੱਟ ਵਿਚ ਲੱਗੀ ਐ ਜਦਕਿ ਦੂਜੀ ਗੋਲੀ ਖਹਿ ਕੇ ਲੰਘ ਗਈ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਜਖਮੀ ਟੋਲ ਮੈਨੇਜਰ ਯਾਦਵਿੰਦਰ ਸਿੰਘ ਕੁਲਾਲ ਇਸ ਤੋਂ ਪਹਿਲਾਂ  ਅੰਮ੍ਰਿਤਸਰ ਤੋਂ ਅੱਗੇ ਢਿੱਲਵਾਂ ਕੋਲ ਟੋਲ ਪਲਾਜਾ ’ਤੇ ਤੈਨਾਤ ਸੀ, ਜਿੱਥੇ ਕਿਸੇ ਨਛੱਤਰ ਸਿੰਘ ਨਾਮ ਦੇ ਸਖਸ਼ ਨਾਲ ਪੁਰਾਣੀ ਰੰਜ਼ਿਸ਼ ਦਾ ਮਾਮਲਾ ਚੱਲ ਰਿਹਾ ਸੀ। ਜਿਸ ਦੇ ਚਲਦਿਆਂ ਅੱਜ ਕਾਰ ਸਵਾਰ ਚਾਰ ਵਿਅਕਤੀਆਂ ਨੇ ਘੁਲਾਲ ਟੋਲ ਪਲਾਜ਼ਾ ਆ ਕੇ ਟੋਲ ਦੇ ਬਾਹਰ ਬੈਠੇ ਮੈਨੇਜਰ ਯਾਦਵਿੰਦਰ ਸਿੰਘ ’ਤੇ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ ਜਲਦੀ ਇਸ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ।

LEAVE A REPLY

Please enter your comment!
Please enter your name here