ਦੀਨਾਨਗਰ ਬੀਡੀਪੀਓ ਦਫਤਰ ’ਚ ਗੈਰਹਾਜ਼ਰ ਮਿਲੇ ਮੁਲਾਜ਼ਮ; ਖਾਲੀ ਮਿਲੀਆਂ ਸਾਰੀਆਂ ਕੁਰਸੀਆਂ; ਐਸਡੀਐਮ ਵੱਲੋਂ ਕਾਰਵਾਈ ਦਾ ਭਰੋਸਾ

0
17

ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਅੰਦਰ ਮੁਲਾਜਮਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਸਖਤੀ ਦੇ ਹੁਕਮ ਜਾਰੀ ਕੀਤੇ ਹੋਏ ਨੇ ਪਰ ਇਨ੍ਹਾਂ ਹੁਕਮਾਂ ਦੀ ਪਾਲਣਾ ਕਿੰਨੀ ਕੁ ਹੁੰਦੀ ਐ, ਇਸ ਦੀ ਉਦਾਹਰਨ ਦੀਨਾਨਗਰ ਦੇ ਬੀਡੀਪੀਓ ਦਫਤਰ ਤੋਂ ਮਿਲ ਜਾਂਦੀ ਐ। ਮੀਡੀਆ ਵੱਲੋਂ ਦਫਤਰ ਦਾ ਦੌਰਾ ਕੀਤਾ ਤਾਂ ਦੇਖਣ ਵਿੱਚ ਆਇਆ ਕਿ ਸਾਰੀਆਂ ਕੁਰਸੀਆਂ ਖਾਲੀ ਪਈਆਂ ਸਨ ਤੇ ਚੌਕੀਦਾਰ ਤੋਂ ਇਲਾਵਾ ਕੋਈ ਵੀ ਮੁਲਾਜ਼ਮ ਦਫਤਰ ’ਚ ਹਾਜਰ ਨਹੀਂ ਸੀ। ਇਸ ਸਬੰਧੀ ਪੁੱਛੇ ਜਾਣ ਤੇ ਐਸਡੀਐਮ ਜਸਪਿੰਦਰ ਸਿੰਘ ਭੁੱਲਰ ਨੇ ਗੈਰ-ਹਾਜਰ ਪਾਏ ਗਏ ਮੁਲਾਜਮਾਂ ਖਿਲਾਫ ਕਾਰਵਾਈ ਦੀ ਗੱਲ ਕਹੀ ਐ।
ਇਸੇ ਦੌਰਾਨ ਕੰਪਿਊਟਰ ਅਪਰੇਟਰ ਸਤਨਾਮ ਸਿੰਘ 9.30 ਤੇ ਦਫਤਰ ਪਹੁੰਚਿਆ ਜਦਕਿ ਖੁਦ ਬੀਡੀਪੀਓ ਸਾਹਿਬ 10 ਵਜੇ ਪਹੁੰਚ ਰਹੇ ਸੀ। ਇਸ ਸਬੰਧੀ ਪੁਛੇ ਜਾਣ ਤੇ ਬੀਡੀਪੀਓ ਕਈ ਮੀਟੀਗਾਂ ਵਿਚ ਸਾਮਿਲ ਹੋਣ ਦਾ ਹਵਾਲਾ ਦਿੰਦਿਆਂ ਟਾਲ ਮਟੋਲ ਕਰਦੇ ਨਜ਼ਰ ਐ। ਉਧਰ ਜਦੋਂ ਇਸ ਸਬੰਧੀ ਐਸਡੀਐਮ ਜਸਪਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਲੇਟ ਆਉਣ ਵਾਲੇ ਅਤੇ ਗੈਰਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਤੇ ਸਖਤ ਕਾਰਵਾਈ ਕਰਨ ਦੀ ਗੱਲ ਕਹੀ। ਹੁਣ ਦੇਖਣਾ ਇਹ ਹੋਵੇਗਾ ਕਿ ਸੀਨੀਅਰ ਅਧਿਕਾਰੀ ਕਦੋਂ ਇਨ੍ਹਾਂ ਲੇਟ ਆਉਣ ਵਾਲੇ ਮੁਲਾਜ਼ਮਾਂ ਤੇ ਕਾਰਵਾਈ ਕਰਦੇ ਹਨ।

LEAVE A REPLY

Please enter your comment!
Please enter your name here