ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ੇ ਤੇ ਅਸਲੇ ਸਮੇਤ 4 ਕਾਬੂ; ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਤੇ ਹਥਿਆਰ ਬਰਾਮਦ

0
10

  

ਫਿਰੋਜ਼ਪੁਰ ਨੇ ਅਪਰਾਧੀਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਤੇ ਨਾਜਾਇਜ਼ ਅਸਲੇ ਸਮੇਤ 4 ਜਣਿਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਇਨ੍ਹਾਂ ਕੋਲੋਂ 342 ਗਰਾਮ ਹੈਰੋਇਨ, 1 ਕਿੱਲੋ 50 ਗਰਾਮ ਅਫੀਮ, 4 ਪਿਸਟਲ, 4 ਰੌਂਦ, ਇਕ ਏਕੇ-47 ਬਰਾਮਦ ਕੀਤੀ ਐ। ਇਸ ਤੋਂ ਇਲਾਵਾ ਇਕ ਮੋਟਰ ਸਾਇਕਲ ਤੇ ਮੋਬਾਈਲ ਵੀ ਬਰਾਮਦ ਹੋਇਆ ਐ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਇਆ ਐਸਐੱਸਪੀ ਫਿਰੋਜਪੁਰ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਖਾਤਮੇ, ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਵਿੱਚ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ ਸਮੂਹ ਗਜਟਿਡ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ। ਇਸੇ ਤਹਿਤ ਐਸਐਚਓ ਥਾਣਾ ਸਦਰ ਇੰਸਪੈਕਟਰ ਗੁਰਵਿੰਦਰ ਸਿੰਘ  ਵੱਲੋਂ ਨੌਜਵਾਨ ਬੱਘਾ ਸਿੰਘ ਪੁਤਰ ਮੱਖਣ ਸਿੰਘ ਵਾਸੀ ਪਿੰਡ ਪਛਾੜੀਆਂ ਤੋਂ ਸ਼ੱਕ ਦੀ ਬਿਨ੍ਹਾਂ ਪਰ ਕਾਬੂ ਕੀਤਾ ਗਿਆ ਤੇ ਜਿਸ ਪਾਸੋਂ 532 ਗਰਾਮ ਹੈਰੋਇਨ ਸਮੇਤ 01 ਮੋਬਾਇਲ ਮਾਰਕਾ ਏ.ਸੀ.ਈ ਬ੍ਰਾਮਦ ਕਰਕੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ।
ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਵੱਲੋਂ ਲਵਜੀਤ ਸਿੰਘ ਉਰਫ ਲਵ ਪੁੱਤਰ ਜਸਵੰਤ ਸਿੰਘ ਵਾਸੀ ਸੀਹਾਂ ਪਾੜੀ ਥਾਣਾ ਮੱਖੂ ਨੂੰ ਕਾਬੂ ਕਰਕੇ ਉਸ ਪਾਸੋਂ 01 ਕਿਲੋ 50 ਗ੍ਰਾਮ ਅਫੀਮ ਬਰਾਮਦ ਕਰਕੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ। ਇਸ ਤੋਂ ਇਲਾਵਾ ASI ਬੋਹੜ ਸਿੰਘ ਥਾਣਾ ਸਦਰ ਜੀਰਾ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਜੀਰਾ ਸ਼ਹਿਰ ਤੋਂ ਟੀ-ਪੁਆਇੰਟ ਕਚਿਹਰੀ ਰੋਡ ਜ਼ੀਰਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਮਿਲਣ ਤੇ ਗੁਰਪ੍ਰੀਤ ਸਿੰਘ ਉਰਫ ਗੋਰੀ ਪੁੱਤਰ ਮਹਿੰਦਰ ਸਿੰਘ ਵਾਸੀ ਰੁਹੇਲਾ ਹਾਜੀ ਉਰਫ ਬੁਰਜੀ ਥਾਣਾ ਮਮਦੋਟ ਅਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਜੋਗਿੰਦਰ ਸਿੰਘ ਵਾਸੀ ਜੱਲਾ ਲੱਖਾ ਕੇ ਹਿਠਾੜ ਉਰਫ ਬੁਨਕੀਆ ਥਾਣਾ ਸਦਰ ਜਲਾਲਾਬਾਦ, ਜਿਲ੍ਹਾ ਫਾਜਿਲਕਾ ਨੂੰ 02 ਪਿਸਟਲ ਗਲੋਕ 09 ਐਮ.ਐਮ. ਸਮੇਤ ਮੈਗਜ਼ੀਨ 04 ਰੋਂਦ ਜਿੰਦਾ ਅਤੇ 01 ਮੋਟਰਸਾਈਕਲ ਹੀਰੋ ਡੀਲਕਸ ਨੰਬਰੀ ਸਮੇਤ ਗ੍ਰਿਫਤਾਰ ਕੀਤਾ ਗਿਆ।
ਐਸਐਸਪੀ ਨੇ ਦਸਿਆ ਕਿ ਦੌਰਾਨੇ ਤਫਤੀਸ਼ ਪੁੱਛਗਿੱਛ ਦੌਰਾਨ ਦੋਸ਼ੀ ਵਿਕਰਮਜੀਤ ਸਿੰਘ ਉਰਫ ਵਿੱਕੀ ਦੇ ਸਬੰਧ ਪਾਕਿਸਤਾਨ ਦੇ ਸਮੱਗਲਰ ਸਿਕੰਦਰ ਨਾਲ ਪਾਏ ਗਏ ਅਤੇ ਇਸ ਤੋਂ ਇਲਾਵਾ ਇਹ ਗਲ ਵੀ ਸਾਹਮਣੇ ਆਈ ਹੈ ਕਿ ਇਸ ਵਲੋਂ ਆਪਣੇ ਨੈਟਵਰਕ ਰਾਹੀਂ ਏ.ਕੇ.-47 ਰਾਇਫਲ ਵੀ ਪ੍ਰਾਪਤ ਕੀਤੀ ਗਈ ਸੀ ਜੋ ਹੁਣ ਵਿਕਰਮਜੀਤ ਸਿੰਘ ਉਰਫ ਵਿਕੀ ਨੇ ਨਿਸ਼ਾਨਦੇਹੀ ਦੌਰਾਨ 02 ਪਿਸਟਲ ਗਲੋਕ 09 ਐਮ.ਐਮ ਸਮੇਤ ਮੈਗਜ਼ੀਨ ਬਸਤੀ ਬੂਟੇ ਵਾਲੀ ਨੇੜੇ ਸ਼ਮਸ਼ਾਨ ਘਾਟ ਤੋਂ ਬ੍ਰਾਮਦ ਕਰਵਾਏ ਹਨ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਐ। ਪੁਲਿਸ ਨੂੰ ਮੁਲਜਮਾਂ ਦੀ ਅਗਲੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।

LEAVE A REPLY

Please enter your comment!
Please enter your name here