ਫਤਹਿਗੜ੍ਹ ਚੂੜੀਆਂ ’ਚ ਨਹਿਰ ਦਾ ਰੂਪ ਬਣੀ ਸੜਕ; ਸੀਵਰੇਜ ਦੇ ਗੰਦੇ ਪਾਣੀ ਨਾਲ ਲੋਕਾਂ ’ਚ ਮਚੀ ਹਾਹਾਕਾਰ; ਸੀਵਰੇਜ ਅਧਿਕਾਰੀ ਵੱਲੋਂ ਮਸਲਾ ਛੇਤੀ ਹੱਲ ਦਾ ਭਰੋਸਾ

0
19

ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਦੇ ਬੱਦੋਵਾਲ ਰੋਡ ਦੇ ਵਾਸੀ ਸੀਵਰੇਜ ਦੇ ਗੰਦੇ ਪਾਣੀ ਕਾਰਨ ਨਰਕ ਭੋਗਣ ਲਈ ਮਜਬੂਰ ਨੇ। ਇੱਥੇ ਸੜਕ ਨੇ ਗੰਦੇ ਪਾਣੀ ਕਾਰਨ ਨਹਿਰ ਦਾ ਰੂਪ ਧਾਰਿਆ ਹੋਇਆ ਐ, ਜਿਸ ਕਾਰਨ ਲੋਕਾਂ ਅੰਦਰ ਹਾਹਾਕਾਰ ਐ। ਲੋਕਾਂ ਅਤੇ ਰਾਹਗੀਰਾ ਦੇ ਦੱਸਣ ਮੁਤਾਬਕ ਬੱਦੋਵਾਲ ਰੋਡ ਉਪਰ ਹਮੇਸ਼ਾ ਗੋਢੇ ਗੋਢੇ ਪਾਣੀ ਖੜਾ ਰਹਿੰਦਾ ਹੈ। ਇਸ ਬਾਰੇ ਸੀਵਰੇਜ ਬੋਰਡ ਨੂੰ ਕਈ ਵਾਰ ਦਰਖਾਸਤਾਂ ਦੇ ਚੁੱਕੇ ਨੇ ਪਰ ਕੋਈ ਸੁਣਵਾਈ ਨਹੀਂ ਹੋਈ। ਸੀਵਰੇਜ ਬੋਰਡ ਅਧਿਕਾਰੀ ਨੇ ਮਸਲਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ ਐ।
ਮੁਹੱਲਾਵਾਸੀਆਂ ਫੌਜੀ ਕਾਲਾ ਮਸੀਹ, ਸੁਰਜੀਤ ਸਿੰਘ ਤਿੱਤਰ, ਵਿੱਕੀ ਮਸੀਹ, ਪੱਪੂ ਮਸੀਹ ਨੇ ਸੀਵਰੇਜ ਬੋਰਡ ਅਤੇ ਪੰਜਾਬ ਸਰਕਾਰ ਕੋਲੋਂ ਸੜਕ ਉਤੇ ਖੜਦੇ ਗੰਦੇ ਪਾਣੀ ਤੋਂ ਛੁਟਕਾਰਾ ਦਿਵਾਉਣ ਦੀ ਅਪੀਲ ਕੀਤੀ ਐ। ਇਸ ਸਬੰਧੀ ਪੁਛੇ ਜਾਣ ਤੇ  ਸੀਵਰੇਜ ਬੋਰਡ ਦੇ ਜੇਈ ਅਮਨ ਕੁਮਾਰ ਨੇ ਕਿਹਾ ਕਿ ਜਲਦੀ ਹੀ ਸੜਕ ਦੇ ਖੜ੍ਹੇ ਗੰਦੇ ਪਾਣੀ ਦਾ ਛੇਤੀ ਹੱਲ ਕੀਤਾ ਜਾਵੇਗਾ।

LEAVE A REPLY

Please enter your comment!
Please enter your name here