ਪੰਜਾਬ ਜਲੰਧਰ ਪੁਲਿਸ ਨੇ ਸ਼ਹਿਰ ਅੰਦਰ ਵਧਾਈ ਚੌਕਸੀ; ਥਾਂ ਥਾਂ ਨਾਕੇਬੰਦੀ ਕਰ ਕੇ ਕੀਤੀ ਜਾ ਰਹੀ ਜਾਂਚ By admin - November 11, 2025 0 51 Facebook Twitter Pinterest WhatsApp ਉਧਰ ਦਿੱਲੀ ਧਮਾਕੇ ਦੇ ਚਲਦਿਆਂ ਜਲੰਧਰ ਸ਼ਹਿਰ ਅੰਦਰ ਵੀ ਚੌਕਸੀ ਵਧਾ ਦਿੱਤੀ ਗਈ ਐ। ਪੁਲਿਸ ਵੱਲੋਂ ਥਾਂ ਥਾਂ ਨਾਕੇਬੰਦੀ ਕਰ ਕੇ ਹਰ ਆਉਣ-ਜਾਣ ਵਾਲੇ ਤੇ ਨਜ਼ਰ ਰੱਖੀ ਜਾ ਰਹੀ ਐ। ਇਸ ਤਹਿਤ ਡੀਸੀਪੀ ਸੁਰੱਖਿਆ ਨਰੇਸ਼ ਡੋਗਰਾ ਪੁਲਿਸ ਫੋਰਸ ਸਮੇਤ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਰੇਲਵੇ ਸਟੇਸ਼ਨ ਅੰਦਰ ਚੱਲ ਰਹੀ ਤਲਾਸ਼ੀ ਮੁਹਿੰਮ ਦਾ ਜਾਇਜ਼ਾ ਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਧਮਾਕੇ ਤੋਂ ਬਾਅਦ ਜਲੰਧਰ ਸ਼ਹਿਰ ਵੀ ਹਾਈ ਅਲਰਟ ਤੇ ਐ ਅਤੇ ਪੁਲਿਸ ਵੱਲੋਂ ਬਾਹਰੀ ਰਾਜਾਂ ਤੋਂ ਆਉਣ ਵਾਲੀਆਂ ਸਾਰੀਆਂ ਰੇਲਗੱਡੀਆਂ ਦੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।