ਪੱਟੀ ਪੁਲਿਸ ਖਿਲਾਫ ਸੰਘਰਸ਼ ਕਰੇਗੀ ਮਜ਼ਦੂਰ ਜਥੇਬੰਦੀ; ਪਰਿਵਾਰ ਨਾਲ ਕੁੱਟਮਾਰ ਮਾਮਲੇ ’ਚ ਮੰਗਿਆ ਇਨਸਾਫ਼; ਪੁਲਿਸ ਪ੍ਰਸ਼ਾਸਨ ’ਤੇ ਲਾਏ ਢਿੱਲੀ ਕਾਰਵਾਈ ਦੇ ਇਲਜ਼ਾਮ

0
16

ਪੱਟੀ ਦੇ ਪਿੰਡ ਭਾਈ ਲੱਧੂ ਵਿਖੇ ਪਰਿਵਾਰ ਦੀ ਕੁੱਟਮਾਰ ਦਾ ਮੁੱਦਾ ਗਰਮਾ ਗਿਆ ਐ। ਤਿਹਾਦੀ ਮਜ਼ਦੂਰ ਸਭਾ ਨੇ ਸਥਾਨਕ ਪੁਲਿਸ ਤੇ ਢਿੱਲੀ ਕਾਰਵਾਈ ਦੇ ਇਲਜ਼ਾਮ ਲਾਉਂਦਿਆਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਤੇ ਜਥੇਬੰਦੀ ਆਗੂਆਂ ਨੇ ਕਿਹਾ ਕਿ ਹਮਲਾਵਰਾਂ ਨੇ ਪਰਿਵਾਰ ਦੀ ਦੁਕਾਨ ਅਤੇ ਘਰ ਦੀ ਭੰਨ ਤੋੜ ਕਰਨ ਦੇ ਨਾਲ ਨਾਲ ਪਰਿਵਾਰ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਪਰ  ਥਾਣਾ ਸਦਰ ਪੁਲਿਸ ਪੱਟੀ ਅਤੇ ਪੁਲਿਸ ਚੌਂਕੀ ਘਰਿਆਲਾ ਨੇ ਪੁਖਤਾ ਕਾਰਵਾਈ ਨਹੀਂ ਕੀਤੀ, ਜਿਸ ਨੂੰ ਲੈ ਕੇ  ਦਿਹਾਤੀ ਮਜ਼ਦੂਰ ਸਭਾ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।
ਪੀੜਤ ਘਰ ਦੇ ਮਾਲਕ ਪ੍ਰੇਮ ਸਿੰਘ ਦੇ ਦੱਸਣ ਮੁਤਾਬਕ ਪਿੰਡ ਦੇ ਹੀ ਰਹਿਣ ਵਾਲੇ ਕੁਝ ਵਿਅਕਤੀ ਬੀਤੇ ਦਿਨ ਦੁਕਾਨ ਤੋਂ ਮੂੰਗਫਲੀ ਲੈਣ ਆਏ ਸਨ ਪਰ ਦੁਕਾਨ ਅੰਦਰ ਮੂੰਗਫਲੀ ਮੌਜੂਦ ਨਹੀਂ ਸੀ ਜਿਸ ਦੇ ਚਲਦਿਆਂ ਉਸ ਨੇ ਮੂੰਗਫਲੀ ਦੇਣ ਤੋਂ ਅਸਮਰੱਥਾ ਜਾਹਰ ਕੀਤੀ, ਜਿਸ ਤੋਂ ਨਾਰਾਜ ਹੋ ਕੇ ਉਨ੍ਹਾਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਦੁਕਾਨ ਦੀ ਭੰਨ ਤੋੜ ਕੀਤੀ। ਹਮਲਾਵਰਾਂ ਨੇ ਘਰ ਦੀਆਂ ਕੰਧਾਂ ਢਾਹ ਕੇ ਘਰ ਵਿੱਚ ਖੜਾ ਮੋਟਰਸਾਈਕਲ ਅਤੇ ਹੋਰ ਵੀ ਸਾਰਾ ਸਮਾਨ ਤੋੜ ਦਿੱਤਾ ਅਤੇ ਵਿਰੋਧ ਕਰਨ ਦੇ ਘਰ ਦੀਆਂ ਔਰਤਾਂ ਨਾਲ ਵੀ ਕੁੱਟਮਾਰ ਕੀਤੀ।
ਘਟਨਾ ਦੀ ਜਾਣਕਾਰੀ ਚੌਂਕੀ ਘਰਿਆਲ ਪੁਲਿਸ ਨੂੰ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ। ਪਰਿਵਾਰ ਦੇ ਹੱਕ ਵਿਚ ਨਿਤਰੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਜੇਕਰ ਪੁਲਿਸ ਨੇ ਪੀੜਤ ਧਿਰ ਨੂੰ ਛੇਤੀ ਇਨਸਾਫ ਨਾ ਦਿੱਤਾ ਜਥੇਬੰਦੀ ਵੱਡਾ ਸੰਘਰਸ਼ ਵਿਢੇਗੀ। ਇਸ ਸਬੰਧੀ ਆਪਣਾ ਪੱਖ ਰੱਖਣ ਤੋਂ ਪੁਲਿਸ ਅਧਿਕਾਰੀ ਬਚਦੇ ਨਜਰ ਆਏ।

LEAVE A REPLY

Please enter your comment!
Please enter your name here