ਜਲੰਧਰ ਪੁਲਿਸ ਵੱਲੋਂ 78 ਮੋਬਾਈਲ ਫੋਨ ਬਰਾਮਦ; ਬੀਤੇ ਸਮੇਂ ਦੌਰਾਨ ਗੁਆਚੇ ਸੀ ਬਰਾਮਦਹ ਹੋਏ ਫੋਨ; ਪੁਲਿਸ ਨੇ ਅਸਲ ਮਾਲਕਾਂ ਹਵਾਲੇ ਕੀਤੇ ਸਾਰੇ ਫੋਨ

0
18

ਜਲੰਧਰ ਦਿਹਾਤੀ ਪੁਲਿਸ ਨੇ ਬੀਤੇ ਸਮੇਂ ਦੌਰਾਨ ਗੁਆਚੇ ਫੋਨ ਲੱਭ ਕੇ ਅਸਲ ਮਾਲਕਾਂ ਹਵਾਲੇ ਕੀਤੇ ਗਏ ਨੇ। ਪੁਲਿਸ ਦੇ ਦੱਸਣ ਮੁਤਾਬਕ ਪੁਲਿਸ ਨੇ 78 ਗੁੰਮ ਹੋਣ ਪਰਿਵਾਰਾਂ ਨੂੰ ਸੌਂਪੇ ਗਏ। ਇਸ ਤੋਂ ਪਹਿਲਾਂ ਵੀ ਪੁਲਿਸ 100 ਦੇ ਕਰੀਬ ਮੋਬਾਈਲ ਫੋਨ ਲੋਕਾਂ ਦੇ ਸਪੁਰਦ ਕਰ ਚੁੱਕੀ ਐ। ਪੁਲਿਸ ਨੇ ਲੋਕਾਂ ਨੂੰ ਗੁੰਮ ਹੋਏ ਮੋਬਾਈਲ ਫੋਨਾਂ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ ਤਾਂ ਜੋ ਫੋਨ ਲੱਭ ਕੇ ਲੋਕਾਂ ਤਕ ਪਹੁੰਚਦੇ ਕੀਤੇ ਜਾ ਸਕਣ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ 78 ਫੋਨ ਬਰਾਮਦ ਕੀਤੇ ਗਏ ਸਨ। ਸਾਈਬਰ ਕ੍ਰਾਈਮ ਅਤੇ ਟੈਕਨੀਕਲ ਯੂਨਿਟ ਦੇ ਸਹਿਯੋਗ ਨਾਲ, ਜਨਵਰੀ ਤੋਂ ਲੈ ਕੇ ਹੁਣ ਤੱਕ 946 ਗੁੰਮ ਹੋਏ ਫੋਨ ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਸ ਪ੍ਰਕਿਰਿਆ ਤੋਂ ਬਾਅਦ, 78 ਪ੍ਰਭਾਵਿਤ ਪਰਿਵਾਰਾਂ ਨੂੰ ਫੋਨ ਵਾਪਸ ਕੀਤੇ ਗਏ। ਪਹਿਲਾਂ, 100 ਫੋਨ ਪਹਿਲਾਂ ਹੀ ਵਾਪਸ ਕੀਤੇ ਜਾ ਚੁੱਕੇ ਸਨ।
ਉਨ੍ਹਾਂ ਅੱਗੇ ਕਿਹਾ ਕਿ ਇਹ ਤੀਜੀ ਵਾਰ ਹੈ ਜਦੋਂ ਪੀੜਤਾਂ ਨੂੰ ਫੋਨ ਵਾਪਸ ਕੀਤੇ ਜਾ ਰਹੇ ਹਨ। ਐਸਐਸਪੀ ਨੇ ਕਿਹਾ ਕਿ ਕੋਈ ਵੀ ਸੀਆਈਆਰ ਪੋਰਟਲ ‘ਤੇ ਗੁੰਮ ਹੋਏ ਫੋਨ ਦੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪੋਰਟਲ ਕਈ ਸੇਵਾਵਾਂ ਪ੍ਰਦਾਨ ਕਰਦਾ ਹੈ। ਐਸਐਸਪੀ ਨੇ ਸ਼ੰਕਾ ਜਾਹਰ ਕੀਤੀ ਕਿ ਅਜਿਹੇ ਫੋਨਾਂ ਦੀ ਵਰਤੋਂ ਚੋਰ ਅਤੇ ਸਾਈਬਰ ਧੋਖਾਧੜੀ ਲਈ ਹੋ ਸਕਦੀ ਐ, ਇਸ ਲਈ ਫੋਨ ਚੋਰੀ ਹੋਣ ਤੇ ਇਸ ਦੀ ਸੂਚਨਾ ਪੁਲਿਸ ਤਕ ਦੇਣੀ ਚਾਹੀਦੀ ਐ।

LEAVE A REPLY

Please enter your comment!
Please enter your name here