ਪੰਜਾਬ ਸੰਗਰੂਰ ’ਚ ਪਲਟਿਆ ਐਥਨੋਲ ਦਾ ਭਰਿਆ ਟੈਂਕਰ; ਸੜਕ ’ਤੇ ਡੁੱਲਿਆ ਹਜ਼ਾਰਾਂ ਲੀਟਰ ਐਥਨੋਲ; ਫਾਇਰ ਬ੍ਰਿਗੇਡ ਨੇ ਸੰਭਾਲਿਆ ਮੋਰਚਾ, ਜਾਨੀ ਨੁਕਸਾਨ ਤੋਂ ਬਚਾਅ By admin - November 10, 2025 0 13 Facebook Twitter Pinterest WhatsApp ਸੰਗਰੂਰ ਵਿਚ ਐਥਨੋਲ ਦਾ ਭਰਿਆ ਟੈਂਕਰ ਪਲਟਣ ਦੀ ਖਬਰ ਸਾਹਮਣੇ ਆਈ ਐ। ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ ਜਦਕਿ ਹਜ਼ਾਰਾਂ ਲੀਟਰ ਐਥਨੋਲ ਸੜਕ ਤੇ ਡੁੱਲ ਗਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਐਥਨੋਲ ’ਤੇ ਫੋਗਿੰਗ ਕਰ ਕੇ ਸਥਿਤੀ ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਟੈਂਕਰ ਵਿਚ 24 ਹਜ਼ਾਰ ਲੀਟਰ ਐਥਨੋਲ ਲੋਡ ਕੀਤੀ ਹੋਈ ਸੀ, ਜਿਸ ਦਾ ਕਾਫੀ ਹਿੱਸਾ ਸੜਕ ਤੇ ਖਿਲਰ ਗਿਆ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਟਰੈਫਿਕ ਨੂੰ ਦੂਜੇ ਰਸਤੇ ਮੋੜ ਕੇ ਸਥਿਤੀ ਤੇ ਕਾਬੂ ਪਾਇਆ ਗਿਆ ਐ। ਟੈਂਕਰ ਡਰਾਈਵਰ ਦੇ ਦੱਸਣ ਮੁਤਾਬਕ ਐਥਨੋਲ ਦੇ ਸੜਕ ਤੇ ਖਿਲਾਰਨ ਕਾਰਨ ਕਾਫੀ ਮਾਲੀ ਨੁਕਸਾਨ ਹੋ ਚੁੱਕਿਆ ਐ। ਇਹ ਹਾਦਸਾ ਟੈਂਕਰ ਦੇ ਤੇਜ਼ ਰਫਤਾਰ ਹੋਣ ਕਾਰਨ ਮੋੜ ਕਟਦਿਆਂ ਬੇਕਾਬੂ ਹੋਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਐ। ਗਨੀਮਤ ਇਹ ਰਹੀ ਕਿ ਐਥਨੋਲ ਨੇ ਅੱਗ ਨਹੀਂ ਫੜੀ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਟਰੈਫਿਕ ਨੂੰ ਕੰਟਰੋਲ ਕਰ ਕ ਸਥਿਤੀ ਨੂੰ ਕਾਬੂ ਕੀਤਾ ਗਿਆ ਐ।