
ਅਜਨਾਲਾ ਦੇ ਪਿੰਡ ਮਲਕਪੁਰ ‘ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਮਾਮੂਲੀ ਝਗੜੇ ਨੂੰ ਲੈ ਕੇ ਇਕ ਧਿਰ ਵੱਲੋਂ ਬਾਹਰੋਂ ਬੰਦੇ ਮੰਗਵਾ ਕੇ ਦੂਜੀ ਧਿਰ ਤੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ 150 ਦੇ ਕਰੀਬ ਹਥਿਆਰਬੰਦ ਵਿਆਕਤੀਆਂ ਨੇ ਪੰਜ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਘਰਾਂ ਅੰਦਰ ਸਮਾਨ ਦੀ ਪਹਿਲਾਂ ਬੂਰੀ ਤਰ੍ਹਾਂ ਭੰਨਤੋੜ ਕੀਤੀ। ਪੀੜਤ ਧਿਰ ਨੇ ਘਰਾਂ ਵਿਚੋਂ ਨਕਦੀ ਅਤੇ ਗਹਿਣੇ ਚੋਰੀ ਕਰਨ ਦੇ ਇਲਜਾਮ ਲਾਏ ਨੇ। ਪੀੜਤ ਧਿਰ ਨੇ ਔਰਤਾਂ ਨਾਲ ਖਿੱਚਧੂਹ ਤੇ ਗੋਲੀ ਮਾਰਨ ਦੀ ਧਮਕੀ ਦੇਣ ਦੇ ਇਲਜਾਮ ਵੀ ਲਾਏ ਨੇ। ਸਥਾਨਕ ਪੁਲਿਸ ਨੇ ਦੋਵੇਂ ਧਿਰਾਂ ਦੇ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਬੀਤੀ ਰਾਤ ਦੋ ਧਿਰਾਂ ਵਿਚਕਾਰ ਝਗੜਾ ਹੋਇਆ ਸੀ, ਜਿਸ ਵਿੱਚ ਮੈਂ ਛਡਵਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਉਹਨਾਂ ਵੱਲੋਂ ਪੰਜ ਘਰਾਂ ਉਤੇ ਹਮਲਾ ਕਰਕੇ ਘਰਾਂ ਦਾ ਸਾਰਾ ਸਮਾਨ ਦੀ ਤੋੜ ਦਿੱਤਾ ਗਿਆ ਐ ਅਤੇ ਕੁੱਝ ਘਰਾਂ ਵਿੱਚੋਂ ਨਕਦੀ ਅਤੇ ਸੋਨਾ ਵੀ ਲੁੱਟ ਕੇ ਲੈ ਗਏ ਨੇ। ਇਸ ਸਬੰਧੀ ਪੀੜਤ ਸ਼ਾਂਤੀ ਨੇ ਕਿਹਾ ਅਸੀਂ ਆਪਣੇ ਘਰ ਵਿੱਚ ਬੈਠੇ ਟੀਵੀ ਦੇਖ ਰਹੇ ਸੀ ਕਿ ਵਿਰੋਧੀ ਧਿਰ ਵਲੋਂ ਬਾਹਰੋਂ ਮੁੰਡੇ ਮੰਗਵਾ ਕੇ ਸਾਡੇ ਘਰਾਂ ਤੇ ਹਮਲਾ ਕਰ ਦਿੱਤਾ।
ਉਹਨਾਂ ਅੱਗੇ ਕਿਹਾ ਅਸੀਂ ਮਿਹਨਤ ਮਜਦੂਰੀ ਕਰਕੇ ਆਪਣਾ ਘਰ ਬਣਾਇਆ ਸੀ ਪਰ ਹਮਲਾਵਰਾਂ ਨੇ ਸਾਰਾ ਸਮਾਨ ਤੋੜ ਭੰਨ ਕਰ ਕੇ ਬਰਬਾਦ ਕਰ ਦਿੱਤਾ ਐ ਅਤੇ ਘਰ ਵਿੱਚ ਪਿਆ ਕੈਸ਼ ਅਤੇ ਗਹਿਣੇ ਵੀ ਚੋਰੀ ਕਰ ਕੇ ਲੈ ਗਏ ਨੇ। ਪੀੜਿਤ ਨੇ ਅੱਗੇ ਦੱਸਿਆ ਸਾਨੂੰ ਪਿਸਟਲ ਦਿਖਾ ਕੇ ਡਰਾਇਆ ਧਮਕਾਇਆ ਗਿਆ ਤੇ ਸਾਡੀ ਗਰਭਵਤੀ ਨੂੰਹ ਦੀ ਖਿੱਚ ਧੂੰਹ ਵੀ ਕੀਤੀ ਤੇ ਉਸ ਦੇ ਕੱਪੜੇ ਪਾੜ ਦਿੱਤੇ। ਥਾਣਾ ਰਮਦਾਸ ਦੇ ਐਸਐਚਓ ਆਗਿਆਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਦੋਵਾਂ ਧਿਰਾਂ ਦਾ ਇੱਕ-ਇੱਕ ਵਿਅਕਤੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।


