ਬਰਨਾਲਾ ’ਚ ਬਿਜਲੀ ਮੁਲਾਜ਼ਮ ਕਰੰਟ ਨਾਲ ਮੌਤ; ਜਨਰੇਟਰ ਦਾ ਕਰੰਟ ਬੈਕ ਆਉਣ ਨਾਲ ਗਈ ਜਾਨ; ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗਿਆ ਇਨਸਾਫ਼

0
14

ਬਰਨਾਲਾ ਦੇ ਹੰਡਿਆਇਆ ਵਿੱਚ ਸਥਿਤ ਜੀ ਮੋਲ ਵਿੱਚ ਬਿਜਲੀ ਠੀਕ ਕਰਨ ਵਾਲੇ ਇੱਕ ਪ੍ਰਾਈਵੇਟ ਮੁਲਾਜ਼ਮ ਦੀ ਬਿਜਲੀ ਕਰੰਟ ਲੱਗਣ ਕਾਰਨ ਤੜਫ ਤੜਫ ਕੇ ਮੌਤ ਹੋ ਗਈ। ਹਾਦਸੇ ਦਾ ਕਾਰਨ ਜਨਰੇਟਰ ਵਿੱਚੋਂ ਬੈਕ ਕਰੰਟ ਆਉਣਾ ਮੰਨਿਆ ਜ ਰਿਹਾ ਐ।  ਮ੍ਰਿਤਕ ਦੀ ਪਹਿਚਾਣ 33 ਸਾਲਾ ਕਾਲਾ ਸਿੰਘ ਵਜੋਂ ਹੋਈ ਹੈ ਜੋ ਪਿਛਲੇ 13 ਸਾਲਾਂ ਤੋਂ ਪ੍ਰਾਈਵੇਟ ਤੌਰ ਤੇ ਬਿਜਲੀ ਦਾ ਕੰਮ ਕਰ ਰਿਹਾ ਸੀ। ਪਰਿਵਾਰ ਨੇ ਜਨਰੇਟਰ ਚਲਾਉਣ ਵਾਲੇ ਅਦਾਰੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਪਰਿਵਾਰ ਦੇ ਹੱਕ ਵਿਚ ਨਿਤਰੇ ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਇਨਸਾਫ ਮੰਗਿਆ ਐ।
ਮ੍ਰਿਤਕ ਕਾਲਾ ਸਿੰਘ ਦੇ ਪਰਿਵਾਰਿਕ ਮੈਂਬਰਾਂ, ਮਾਤਾ, ਭਰਾਵਾਂ ਪਤੀ-ਪਤਨੀ ਅਤੇ ਬੱਚਿਆਂ ਤੋਂ ਇਲਾਵਾ ਇਕੱਠਾ ਹੋਏ ਵੱਡੀ ਗਿਣਤੀ ਲੋਕਾਂ ਨੇ ਜੀ ਮੋਲ ਦੇ ਗੇਟਾਂ ਨੂੰ ਜਿੰਦੇ ਲਾ ਕੇ ਪ੍ਰਬੰਧਕਾਂ ਖਿਲਾਫ ਪ੍ਰਦਰਸ਼ਨ ਕੀਤਾ।  ਮ੍ਰਿਤਕ ਦੇ ਪਰਿਵਾਰ ਤੇ ਪ੍ਰਤੱਖਦਰਸ਼ੀਆਂ ਦੇ ਦੱਸਣ ਮੁਤਾਬਕ ਲੰਘੀ ਰਾਤ ਨੂੰ ਕਾਲਾ ਸਿੰਘ ਨੂੰ ਜੀ ਮੋਲ ਦੀ ਬਿਜਲੀ ਸਪਲਾਈ ਲਈ ਠੀਕ ਕਰਾਉਣ ਲਈ ਬੁਲਾਇਆ ਗਿਆ ਸੀ ਜੋ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਇੱਥੇ ਜੀ-ਮੋਲ ਵਿੱਚ ਪਹੁੰਚਿਆ ਸੀ।
ਕਾਲਾ ਸਿੰਘ ਦੇ ਸਾਥੀ ਨੇ ਦੱਸਿਆ ਕਿ ਕਾਲਾ ਸਿੰਘ ਨੇ ਬਿਜਲੀ ਠੀਕ ਕਰਨ ਤੋਂ ਪਹਿਲਾਂ ਮੁੱਖ ਬਿਜਲੀ ਸਪਲਾਈ ਕੱਟ ਦਿੱਤੀ ਅਤੇ ਹੱਥ ਲਾ ਕੇ ਚੈੱਕ ਵੀ ਕੀਤਾ ਸੀ। ਇਸ ਤੋਂ ਬਾਅਦ ਉਹ ਖੰਭੇ ਉਤੇ ਚੜ ਗਿਆ ਪਰ ਇਸ ਦੌਰਾਨ ਜੀ ਮੋਲ ਦੇ ਪ੍ਰਬੰਧਕਾਂ ਨੇ ਲਾਹਪ੍ਰਵਾਹੀ ਵਰਤਦਿਆਂ ਬਿਜਲੀ ਜਨਰੇਟਰ ਚਲਾ ਦਿੱਤਾ ਗਿਆ ਜਿਸ ਦਾ ਬੈਕ ਕਰੰਟ ਆਉਣ ਕਰਕੇ ਕੰਮ ਕਰ ਰਹੇ ਕਾਲਾ ਸਿੰਘ ਨੂੰ ਇੱਕ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਉਹ ਬਿਜਲੀ ਦੇ ਖੰਭੇ ਤੋਂ ਹੇਠਾਂ ਡਿੱਗ ਪਿਆ ਜਿਸ ਤੋਂ ਬਾਅਦ ਬਹੁਤ ਰੌਲਾ ਪਾਉਣ ਦੇ ਬਾਵਜੂਦ ਵੀ ਜੀ ਮੋਲ ਦਾ ਕੋਈ ਵੀ ਪ੍ਰਬੰਧਕ ਉੱਥੇ ਨਹੀਂ ਪਹੁੰਚਿਆ ਅੱਧਾ ਘੰਟਾ ਕਾਲਾ ਸਿੰਘ ਤੜਫਦਾ ਰਿਹਾ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਮ੍ਰਿਤਕ ਐਲਾਨ ਦਿੱਤਾ।
ਪਰਿਵਾਰ ਦਾ ਇਲਜਾਮ ਐ ਕਿ ਜੇਕਰ ਸਮਾਂ ਰਹਿੰਦੇ ਉਹਨਾਂ ਦੇ ਪੁੱਤ ਨੂੰ ਇਲਾਜ ਲਈ ਲਿਜਾਇਆ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ। ਉਹਨਾਂ ਕਿਹਾ ਕਿ ਬਿਜਲੀ ਸਪਲਾਈ ਬੰਦ ਸੀ ਪਰ ਜਨਰੇਟਰ ਚਲਾਉਣ ਨਾਲ ਵਰਤੀ ਗਈ ਵੱਡੀ ਲਾਪਰਵਾਹੀ ਕਾਰਨ ਉਹਨਾਂ ਦੇ ਪੁੱਤ ਦੀ ਮੌਤ ਹੋਈ ਹੈ ਜਿਸ ਲਈ ਉਹ ਜੀ ਮੋਲ ਖਿਲਾਫ਼ ਅਤੇ ਉਨਾਂ ਦੇ ਪੁੱਤ ਨੂੰ ਬੁਲਾਉਣ ਵਾਲੇ ਬਿਜਲੀ ਕਰਮੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਘਟਨਾ ਨੂੰ ਲੈ ਕੇ ਵੱਡੇ ਪੱਧਰ ਤੇ ਗਰੀਬ ਭਾਈਚਾਰੇ ਵੱਲੋਂ ਜੀ ਮੋਲ ਦੇ ਬਾਹਰ ਪ੍ਰਬੰਧਕਾਂ ਖਿਲਾਫ ਵੱਡਾ ਇਕੱਠ ਕਰ ਕੇ ਪਿੱਟ ਸਿਆਪਾ ਕੀਤਾ ਗਿਆ ਅਤੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਜੋ ਅੱਧੀ ਰਾਤ ਤੱਕ ਵੀ ਚੱਲਦਾ ਰਿਹਾ।
ਪਰਿਵਾਰਿਕ ਮੈਂਬਰਾਂ ਮੁਤਾਬਕ ਮ੍ਰਿਤਕ ਕਾਲਾ ਸਿੰਘ ਦੇ 2 ਬੱਚੇ ਹਨ ਜਿਨਾਂ ਵਿੱਚ ਇੱਕ 13 ਸਾਲ ਦੀ ਬੇਟੀ ਅਤੇ 6 ਸਾਲ ਦਾ ਪੁੱਤ ਹੈ। ਪਰਿਵਾਰ ਦਾ ਗੁਜਾਰਾ ਮ੍ਰਿਤਕ ਦੀ ਕਮਾਈ ਨਾਲ ਹੀ ਚੱਲਦਾ ਸੀ, ਇਸ ਲਈ ਕਾਲਾ ਸਿੰਘ ਦੀ ਮੌਤ ਬਾਅਦ ਪਰਿਵਾਰ ਦਾ ਭਵਿੱਖ ਹਨੇਰੇ ਵਿਚ ਚਲੇ ਗਿਆ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਅਗਲੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਐ। ਦੂਜੇ ਪਾਸੇ ਜੀ ਮੋਲ ਦੇ ਪ੍ਰਬੰਧਕਾਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਮੀਡੀਆ ਦੇ ਸਵਾਲਾਂ ਤੋਂ ਭੱਜਦੇ ਦਿਖਾਈ ਦਿੱਤੇ।

LEAVE A REPLY

Please enter your comment!
Please enter your name here