ਰਾਜਾ ਵੜਿੰਗ ਦੇ ਬਿਆਨ ਬਾਰੇ ਬੋਲੇ ਮਾਲਵਿੰਦਰ ਕੰਗ; ਸਿੱਖ-ਮਨਾਂ ਨੂੰ ਠੇਸ ਪਹੁੰਚਾਉਣ ਦੇ ਲਾਏ ਇਲਜ਼ਾਮ; ਬੱਚਿਆਂ ਦੇ ਜੁੜਿਆਂ ਦਾ ਮਜ਼ਾਕ ਉਡਾਣ ਦੀ ਨਿੰਦਾ

0
52

ਆਮ ਆਦਮੀ ਪਾਰਟੀ ਦ ਸਾਂਸਦ ਮਾਲਵਿੰਦਰ ਸਿੰਘ ਕੰਗ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵੱਡਾ ਸ਼ਬਦੀ ਹਮਲਾ ਕੀਤਾ ਐ। ਰਾਜਾ ਵੜਿੰਗ ਦੇ ਬੀਤੇ ਦਿਨ ਦਿੱਤੇ ਬਿਆਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਦੇ ਬਿਆਨ ਨਾਲ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚੀ ਐ, ਜਿਸ ਲਈ ਉਨ੍ਹਾਂ ਨੂੰ ਸਿੱਖਾਂ ਤੋਂ ਮੁਆਫੀ ਮੰਗਣੀ ਚਾਹੀਦੀ ਐ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਪਹਿਲਾਂ ਮਰਹੂਮ ਆਗੂ ਬੂਟਾ ਸਿੰਘ ਬਾਰੇ ਗਲਤ ਬਿਆਨੀ ਕੀਤੀ ਸੀ ਅਤੇ ਹੁਣ ਸਿੱਖ ਬੱਚਿਆਂ ਦੇ ਜੁੜਿਆਂ ਦਾ ਮਜਾਕ ਉਡਾਇਆ ਐ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦੇ ਇਸ ਘਟੀਆ ਬਿਆਨ ਲਈ ਸਿੱਖ ਕੌਮ ਕਦੇ ਮੁਆਫ ਨਹੀਂ ਕਰੇਗੀ ਅਤੇ ਕਾਂਗਰਸ ਨੂੰ ਸਮਾਂ ਆਉਣ ਤੇ ਜਵਾਬ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here