ਜ਼ੀਰਾ ਸ਼ਰਾਬ ਫੈਕਟਰੀ ਪੱਕੇ ਤੌਰ ’ਤੇ ਹੋਵੇਗੀ ਬੰਦ; ਪੰਜਾਬ ਸਰਕਾਰ ਨੇ ਪੱਕੀ ਬੰਦੀ ਦਾ ਦਿੱਤਾ ਸੰਕੇਤ

0
16

ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਚੱਲ ਰਹੇ ਸੰਘਰਸ਼ ਨੂੰ ਬੂਰ ਪੈਣ ਦੇ ਆਸਾਰ ਬਣ ਗਏ ਨੇ। ਸਰਕਾਰ ਨੇ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕਰਨ ਦੀ ਸਹਿਮਤੀ ਦੇ ਦਿੱਤੀ ਐ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਐ। ਦੱਸਣਯੋਗ ਐ ਕਿ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਖਿਲਾਫ ਲੋਕਾਂ ਵੱਲੋਂ ਪ੍ਰਦਰਸਨ ਕੀਤਾ ਜਾ ਰਿਹ ਐ। ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤਕ ਵੀ ਪਹੁੰਚਿਆ ਸੀ, ਜਿਸ ਅੱਗੇ ਸਰਕਾਰ ਨੇ ਫੈਕਟਰੀ ਪੱਕੇ ਤੇ ਬੰਦ ਕਰਨ ਦਾ ਸੰਕੇਤ ਦਿੱਤਾ ਐ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਲੋਕਾਂ ਅੰਦਰ ਖੁਸ਼ੀ ਪਾਈ ਜਾ ਰਹੀ ਐ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਸਾਹਮਣੇ ਇਹ ਕਬੂਲ ਕੀਤਾ ਹੈ ਕਿ ਜ਼ੀਰਾ ਸਥਿਤ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ, ਇੱਕ ਡਿਸਟਿਲਰੀ ਅਤੇ ਈਥਾਨੌਲ ਪ੍ਰੋਜੈਕਟ, ਪ੍ਰਦੂਸ਼ਣ ਦਾ ਕਾਰਨ ਬਣਦਾ ਹੈ ਅਤੇ ਇਸਨੂੰ ਸਥਾਈ ਤੌਰ ‘ਤੇ ਬੰਦ ਕੀਤਾ ਜਾਣਾ ਚਾਹੀਦਾ ਹੈ। 2 ਨਵੰਬਰ, 2025 ਨੂੰ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਵਿਸ਼ੇਸ਼ ਸਕੱਤਰ, ਮਨੀਸ਼ ਕੁਮਾਰ ਦੁਆਰਾ ਆਪਣੇ ਹਲਫ਼ਨਾਮੇ ਵਿੱਚ, ਰਾਜ ਨੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਦੇ ਦਸਤਾਵੇਜ਼ੀ ਇਤਿਹਾਸ ਦਾ ਵਰਣਨ ਕੀਤਾ। 9 ਸਤੰਬਰ, 2025 ਦੇ ਐਨਜੀਟੀ ਦੇ ਹੁਕਮ ਦੀ ਪਾਲਣਾ ਵਿੱਚ ਪੇਸ਼ ਕੀਤਾ ਹਲਫ਼ਨਾਮੇ ਵਿਚ ਵੀ ਲੋਕਾਂ ਦੇ ਦੋਸ਼ਾਂ ਨੂੰ ਸਹੀ ਹੋਣ ਤੇ ਸਹਿਮਤੀ ਦਿੱਤੀ ਗਈ ਐ ਜਿਸ ਤੋਂ ਬਾਦ ਫੈਕਟਰੀ ਪੱਕੇ ਤੌਰ ਤੇ ਬੰਦ ਹੋਣ ਦਾ ਰਸਤਾ ਖੁਲ੍ਹ ਗਿਆ ਐ। ਐਨਜੀਟੀ ਦੇ ਫੈਸਲੇ ਦਾ ਸਾਂਝਾ ਮੋਰਚਾ ਵੱਲੋਂ ਸਵਾਗਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here