ਪੰਜਾਬ ਅੰਮ੍ਰਿਤਸਰ ’ਚ ਸਖਸ਼ ਨਾਲ ਬੂਰੀ ਤਰ੍ਹਾਂ ਕੁੱਟਮਾਰ; ਵੀਡੀਓ ਵਾਇਰਲ, ਢਿੱਲੀ ਕਾਰਵਾਈ ਦੇ ਇਲਜ਼ਾਮ; ਪਰਿਵਾਰ ਨੇ ਉੱਚ ਅਧਿਕਾਰੀਆਂ ਤੋਂ ਮੰਗਿਆ ਇਨਸਾਫ By admin - November 9, 2025 0 17 Facebook Twitter Pinterest WhatsApp ਅੰਮ੍ਰਿਤਸਰ ਥਾਣਾ ਸੀ ਡਵੀਜਨ ਇਲਾਕੇ ਦੇ ਵਾਸੀ ਇਕ ਪਰਿਵਾਰ ਨੇ ਕੁੱਝ ਲੋਕਾਂ ਤੇ ਰੰਜ਼ਿਸ਼ ਤਹਿਤ ਕੁੱਟਮਾਰ ਦੇ ਇਲਜਾਮ ਲਾਏ ਨੇ। ਜਾਣਕਾਰੀ ਅਨੁਸਾਰ ਦੋ ਪਰਿਵਾਰਾਂ ਵਿਚਾਲੇ ਕਹਾ-ਸੁਣੀ ਹੋਈ ਸੀ, ਜਿਸ ਦੀ ਰੰਜ਼ਿਸ਼ ਤਹਿਤ ਕੁੱਝ ਲੋਕਾਂ ਨੇ ਅਸ਼ਵਨੀ ਕੁਮਾਰ ਨਾਮ ਦੇ ਸਖਸ਼ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ। ਪੀੜਤ ਨੂੰ ਐਨੀ ਬੂਰੀ ਤਰ੍ਹਾਂ ਕੁੱਟਿਆ ਗਿਆ ਕਿ ਉਸ ਦੇ ਸਿਰ ਵਿਚ 33 ਟਾਂਕੇ ਲੱਗੇ ਨੇ। ਕੁੱਟਮਾਰ ਕਰਨ ਸਮੇਂ ਦੀ ਵੀਡੀਓ ਵੀ ਵਾਇਰਲ ਹੋਈ ਐ। ਜ਼ਖਮੀ ਦੇ ਦੱਸਣ ਮੁਤਾਬਕ ਉਸ ਦੇ ਪਰਿਵਾਰ ਨਾਲ ਵੀ ਕੁੱਟਮਾਰ ਹੋਈ ਐ ਪਰ ਪੁਲਿਸ ਪੁਖਤਾ ਕਾਰਵਾਈ ਨਹੀਂ ਕਰ ਰਹੀ। ਪੀੜਤ ਪਰਿਵਾਰ ਨੇ ਉੱਚ ਅਧਿਕਾਰੀਆਂ ਅੱਗੇ ਇਨਸਾਫ ਲਈ ਗੁਹਾਰ ਲਾਈ ਐ। ਜਖਮੀ ਅਸ਼ਵਨੀ ਕੁਮਾਰ ਦੇ ਦੱਸਣ ਮੁਤਾਬਕ ਉਨ੍ਹਾਂ ਉੱਤੇ ਪਹਿਲਾਂ ਵੀ ਦਬਾਅ ਬਣਾਇਆ ਜਾਂਦਾ ਰਿਹਾ ਹੈ ਅਤੇ ਅੱਜ ਉਸਨੂੰ ਤੇ ਉਸਦੇ ਪਰਿਵਾਰ ਨੂੰ ਬੇਹੱਦ ਮਾਰਿਆ ਗਿਆ। ਅਸ਼ਵਨੀ ਦੇ ਅਨੁਸਾਰ ਹਮਲੇ ਦੌਰਾਨ ਉਸਦੇ ਸਿਰ ‘ਤੇ 33 ਟਾਂਕੇ ਲਗੇ ਹਨ ਅਤੇ ਉਸਦੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਚੋਟਾਂ ਆਈਆਂ ਹਨ। ਉਹਨਾਂ ਨੇ ਮੇਰੇ ਛੋਟੇ ਭਰਾ ਨੂੰ ਮਾਰਿਆ, ਅਤੇ ਪਰਿਵਾਰ ਦੀਆਂ ਔਰਤਾਂ ਨਾਲ ਵੀ ਕੁੱਟਮਾਰ ਕੀਤੀ ਗਈ। ਜਖਮੀ ਦੇ ਦੱਸਣ ਮੁਤਾਬਕ ਇਹ ਹਮਲਾ ਪੁਰਾਣੀ ਰੰਜਿਸ਼ ਅਤੇ ਉਨ੍ਹਾਂ ‘ਤੇ ਰੋਜ਼ਾਨਾ ਪਰੈਸ਼ਰ ਬਣਾਉਣ ਕਾਰਨ ਹੋਇਆ। ਇਸ ਦੌਰਾਨ ਪੀੜਿਤ ਪਰਿਵਾਰ ਦੀ ਇੱਕ ਹੋਰ ਔਰਤ ਸੁਮਨ ਨੇ ਦੱਸਿਆ ਕਿ ਜਿਨਾਂ ਨਾਲ ਝਗੜਾ ਹੋਇਆ, ਉਹਨਾਂ ਦਾ ਕਬਾੜ ਦਾ ਕੰਮ ਹੈ ਅਤੇ ਅਕਸਰ ਹੀ ਰਾਤ ਇੱਕ ਤੋਂ ਦੋ ਵਜੇ ਦੇ ਕਰੀਬ ਉਹਨਾਂ ਦੇ ਗ੍ਰਾਹਕ ਆ ਕੇ ਗਲਤੀ ਨਾਲ ਉਹਨਾਂ ਦਾ ਵੀ ਦਰਵਾਜ਼ਾ ਖੜਕਾ ਦਿੰਦੇ ਹਨ ਜਿਸ ਕਰਕੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਇਸੇ ਨੂੰ ਲੈ ਕੇ ਰੋਜ਼ਾਨਾ ਹੀ ਬੋਲ-ਚਾਲ ਹੁੰਦਾ ਸੀ। ਇਸੇ ਰੰਜਿਸ਼ ਤੋਂ ਇਹ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਐ। ਪੀੜਤ ਪਰਿਵਾਰ ਨੇ ਉਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਐ। ਦੂਜੇ ਪਾਸੇ ਮਾਮਲੇ ਬਾਰੇ ਪੁੱਛੇ ਜਾਣ ਤੇ ਥਾਣਾ ਸੀ ਡਿਵੀਜ਼ਨ ਦੇ ਪੁਲਿਸ ਅਧਿਕਾਰੀ ਆਪਣਾ ਪੱਖ ਰੱਖਣ ਤੋਂ ਕਤਰਾਉਂਦੇ ਨਜ਼ਰ ਆਏ। ਥਾਣੇ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਪੁਲਿਸ ਕਮਿਸ਼ਨਰ ਦੀ ਮਨਾਹੀ ਕਾਰਨ ਉਨ੍ਹਾਂ ਨੇ ਚੁੱਪੀ ਧਾਰੀ ਹੋਈ ਐ। ਇਸੇ ਦੌਰਾਨ ਕੁੱਟਮਾਰ ਦੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਐ, ਜਿਸ ਵਿਚ ਇਕ ਸਖਸ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਐ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸਿਰਫ਼ ਨਿਆਂ ਅਤੇ ਸੁਰੱਖਿਆ ਚਾਹੁੰਦੇ ਹਨ। ਇਸੇ ਦੌਰਾਨ ਪੀੜਤ ਪਰਿਵਾਰ ਦੇ ਹੱਕ ਵਿਚ ਨਿਤਰੀਆਂ ਸਮਾਜਿਕ ਜਥੇਬੰਦੀਆਂ ਨੇ ਵੀ ਪੁਲਿਸ ਪ੍ਰਸ਼ਾਸਨ ਤੋਂ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਐ।