ਸਾਬਕਾ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਦਾ ਦੇਹਾਂਤ; ਚੋਣ ਪ੍ਰਚਾਰ ਦੌਰਾਨ ਹੋਟਲ ਅੰਦਰ ਆਇਆ ਹਾਰਟ ਅਟੈਕ

0
17

ਬੰਗਾ ਤੋਂ ਕਾਂਗਰਸ ਦੇ ਸਾਬਕਾ ਐਮਐਮਏ ਤਰਲੋਚਨ ਸਿੰਘ ਸੁੰਢ ਦਾ ਦੌਹਾਂਤ ਹੋ ਗਿਆ ਐ। ਉਨ੍ਹਾਂ ਦਾ ਦੇਹਾਂਤ ਤਰਨ ਤਾਰਨ ਵਿਖੇ ਹੋਇਆ ਐ, ਜਿੱਥੇ ਉਹ ਪਾਰਟੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਗਏ ਹੋਏ ਸਨ। ਜਾਣਕਾਰੀ ਅਨੁਸਾਰ ਇਹ ਇੱਥੇ ਇਕ ਹੋਟਲ ਵਿਚ ਠਹਿਰੇ ਹੋਏ ਸਨ, ਜਿੱਥੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਖਬਰ ਤੋਂ ਬਾਅਦ ਸਿਆਸੀ ਗਲਿਆਰਿਆ ਅੰਦਰ ਸੋਗ ਦੀ ਲਹਿਰ ਐ। ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਐ, ਜਿੱਥੇ ਵੱਡੀ ਗਿਣਤੀ ਪਾਰਟੀ ਆਗੂ ਤੇ ਵਰਕਰ ਪਹੁੰਚੇ ਹੋਏ ਸਨ।
70 ਸਾਲਾ ਤਰਲੋਚਨ ਸਿੰਘ ਸੂੰਢ ਹੋਟਲ ਦੇ ਕਮਰੇ ’ਚ ਅਚਾਨਕ ਹਾਲਤ ਵਿਗੜਣ ਬਾਅਦ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ। ਕੈਪਟਨ ਸੰਦੀਪ ਸਿੰਘ ਸੰਧੂ ਨੇ ਦੱਸਿਆ ਕਿ ਤਰਲੋਚਨ ਸਿੰਘ ਸੂੰਢ ਤਰਨਤਾਰਨ ਦੀ ਵਾਰਡ ਨੰਬਰ ਤਿੰਨ ’ਚ ਬੂਥ ਨੰਬਰ 111 ਤੇ 112 ’ਤੇ ਕਾਂਗਰਸ ਵੱਲੋਂ ਪ੍ਰਚਾਰ ਦੀ ਜਿੰਮੇਵਾਰੀ ਨਿਭਾਅ ਰਹੇ ਸਨ।
ਸ਼ਨਿਚਰਵਾਰ ਨੂੰ ਉਹ ਪਾਰਟੀ ਦਫ਼ਤਰ ਤੋਂ ਸੂਚੀਆਂ ਲੈ ਕੇ ਰੋਜ਼ਾਨਾ ਵਾਂਗ ਪ੍ਰਚਾਰ ਲਈ ਗਏ ਤੇ ਬਾਅਦ ਦੁਪਹਿਰ ਆਰਾਮ ਲਈ ਹੋਟਲ ਕੀਰਤ ’ਚ ਆ ਗਏ। ਇੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਆ ਗਿਆ। ਉਨ੍ਹਾਂ ਦਾ ਅੰਗ ਰੱਖਿਅਕ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ।
ਦੱਸ ਦਈਏ ਕਿ ਕਰੀਬ 70 ਸਾਲਾ ਤਰਲੋਚਨ ਸਿੰਘ ਸੂੰਢ ਦੋ 2002 ਤੇ 2012 ’ਚ ਕਾਂਗਰਸ ਪਾਰਟੀ ਵੱਲੋਂ ਬੰਗਾ ਦੇ ਵਿਧਾਇਕ ਰਹਿ ਚੁੱਕੇ ਹਨ। ਬੀਤੀ ਦੇਰ ਸ਼ਾਮ ਕੈਪਟਨ ਸੰਦੀਪ ਸਿੰਘ ਸੰਧੂ ਤੇ ਹੋਰ ਆਗੂ ਉਨ੍ਹਾਂ ਦੀ ਦੇਹ ਲੈ ਕੇ ਬੰਗਾ ਲਈ ਰਵਾਨਾ ਹੋਏ। ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਅੱਜ ਦੇ ਤਰਨ ਤਾਰਨ ’ਚ ਰੱਖੇ ਗਏ ਰੋਡ ਸ਼ੋਅ ਸਮੇਤ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here