ਰਾਮਪੁਰਾ ਫੂਲ ’ਚ ਫਰਜ਼ੀਵਾੜੇ ਦੇ ਪਰਦਾਫਾਸ਼; ਪਾਣੀ ਤੇ ਸੀਵਰੇਜ ਦੇ ਕੱਟੇ ਜਾ ਰਹੇ ਸੀ ਫਰਜ਼ੀ ਬਿੱਲ; ਨਗਰ ਕੌਂਸਲ ’ਚ ਲੱਖਾਂ ਰੁਪਏ ਦੀ ਵਸੂਲੀ ਦਾ ਸ਼ੱਕ

0
21

ਨਗਰ ਕੌਂਸਲ ਰਾਮਪੁਰਾ ਫੂਲ ‘ਚ ਪਾਣੀ ਤੇ ਸੀਵਰੇਜ ਦੇ ਬਿਲਾਂ ਦੀ ਵਸੂਲੀ ‘ਚ ਵੱਡਾ ਘਪਲਾ ਸਾਹਮਣੇ ਆਇਆ ਹੈ। ਸ਼ਹਿਰ ਵਾਸੀਆਂ ਤੋਂ ਵਸੂਲ ਕੀਤੇ ਗਏ ਪੈਸੇ ਕੌਂਸਲ ਦੇ ਰਿਕਾਰਡ ‘ਚ ਦਰਜ ਨਹੀਂ ਕੀਤੇ ਗਏ ਤੇ ਉਨ੍ਹਾਂ ਨੂੰ ਕਥਿਤ ਤੌਰ ‘ਤੇ ਫਰਜ਼ੀ ਰਸੀਦਾਂ ਜਾਰੀ ਕੀਤੀਆਂ ਗਈਆਂ ਨੇ। ਮਾਮਲੇ ਦੇ ਬੇਨਕਾਬ ਹੋਣ ‘ਤੇ ਕੌਂਸਲ ਅਧਿਕਾਰੀਆਂ ‘ਚ ਹੜਕੰਪ ਮਚ ਗਿਆ। ਇਸ ਘਪਲੇ ਕਾਰਨ ਨਗਰ ਕੌਂਸਲ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੇ ਨਾਲ ਨਾਲ ਲੋਕਾਂ ਨਾਲ ਵੀ ਠੱਗੀ ਵੱਜੀ ਐ। ਮਾਮਲੇ ਦੀ ਜਾਂਚ ਚੱਲ ਰਹੀ ਐ ਅਤੇ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਐ।
ਅਰੰਭਕ ਜਾਂਚ ਮੁਤਾਬਕ ਸਾਲ 2021 ਤੋਂ ਆਨਲਾਈਨ ਪ੍ਰਣਾਲੀ ਲਾਗੂ ਹੋਣ ਦੇ ਬਾਵਜੂਦ ਕਈ ਉਪਭੋਗਤਾਵਾਂ ਨੂੰ ਨਕਲੀ ਰਸੀਦਾਂ ਦਿੱਤੀਆਂ ਜਾ ਰਹੀਆਂ ਸਨ ਜਾਂ ਫਿਰ ਉਨ੍ਹਾਂ ਦੇ ਆਨਲਾਈਨ ਭੁਗਤਾਨ ਨੂੰ ਰੱਦ ਕਰ ਦਿੱਤਾ ਜਾਂਦਾ ਸੀ। ਇਸ ਘਪਲੇ ਕਾਰਨ ਨਗਰ ਕੌਂਸਲ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਜਦਕਿ ਆਮ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਕਈ ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੇ ਬਕਾਏ ਸਮੇਂ ‘ਤੇ ਜਮ੍ਹਾਂ ਕਰਵਾਏ ਸਨ, ਪਰ ਹੁਣ ਰਿਕਾਰਡ ‘ਚ ਉਹ ਭੁਗਤਾਨ ਗਾਇਬ ਦਿਖਾਇਆ ਜਾ ਰਿਹਾ ਹੈ।
ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਕੁਝ ਲੋਕ NOC ਤੇ ਹੋਰ ਕਾਮਾਂ ਲਈ ਕੌਂਸਲ ਦਫ਼ਤਰ ਪਹੁੰਚੇ ਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਵੱਲੋਂ ਭਰੇ ਗਏ ਬਿਲ ਕੌਂਸਲ ਦੇ ਰਿਕਾਰਡ ‘ਚ ਮੌਜੂਦ ਹੀ ਨਹੀਂ ਹਨ। ਇਸ ਤੋਂ ਬਾਅਦ ਮਾਮਲਾ ਸ਼ਹਿਰ ‘ਚ ਚਰਚਾ ਦਾ ਵਿਸ਼ਾ ਬਣ ਗਿਆ। ਕੌਂਸਲ ਦੇ ਕਾਰਜਸਾਧਕ ਅਧਿਕਾਰੀ ਰਜਨੀਸ਼ ਕੁਮਾਰ ਦੇ ਦੱਸਣ ਮੁਤਾਬਕ ਮਾਮਲੇ ਦੀ ਨਿਰਪੱਖ ਜਾਂਚ ਜਾਰੀ ਹੈ ਤੇ ਇੱਕ ਕਰਮਚਾਰੀ ਤੋਂ ਹੁਣ ਤੱਕ 5 ਲੱਖ 45 ਹਜ਼ਾਰ ਰੁਪਏ ਦੀ ਰਕਮ ਕੌਂਸਲ ਖਾਤੇ ‘ਚ ਜਮ੍ਹਾਂ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਉੱਤੇ ਦੋਸ਼ੀ ਦੇ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਫਰਜ਼ੀਵਾਰੇ ਦੇ ਸਾਹਮਣੇ ਆਉਣ ਤੋਂ ਬਾਅਦ ਸੈਂਕੜੇ ਸ਼ਹਿਰਵਾਸੀ ਆਪਣੀਆਂ ਰਸੀਦਾਂ ਲੈ ਕੇ ਕੌਂਸਲ ਦੇ ਚੱਕਰ ਕੱਟ ਰਹੇ ਹਨ। ਕਈਆਂ ਨੇ ਕਿਹਾ ਕਿ ਹੁਣ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਸਮਾਜ ਸੇਵੀ ਆਰ. ਐਸ. ਜੇਠੀ ਨੇ ਕਿਹਾ ਕਿ ਇਹ ਆਮ ਲੋਕਾਂ ਦੇ ਪੈਸਿਆਂ ਦਾ ਗੰਭੀਰ ਦੁਰਪਯੋਗ ਹੈ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

 

LEAVE A REPLY

Please enter your comment!
Please enter your name here