ਗੁਰਦਾਸਪੁਰ ’ਚ ਲੋਕਾਂ ਵੱਲੋਂ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ/ ਪਾਕਿਸਤਾਨ ਤੇ ਹੋਈ ਸਰਜੀਕਲ ਸਟਰਾਈਕ ਦਾ ਕੀਤਾ ਸਵਾਗਤ/ ਗੁਆਢੀ ਮੁਲਕ ਨੂੰ ਹੋਰ ਸਖਤ ਕਾਰਵਾਈ ਦੀ ਦਿੱਤੀ ਚਿਤਾਵਨੀ

0
7

ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਨੇ ਭਾਰਤ ਵੱਲੋਂ ਪਾਕਿਸਤਾਨ ਤੇ ਅਤਿਵਾਦੀ ਹਮਲੇ ਦੇ ਜਵਾਬ ਵਿਚ ਕੀਤੀ  ਸਰਜੀਕਲ ਸਟਰਾਈਕ ਦਾ ਸਵਾਗਤ ਕੀਤਾ ਐ। ਇੱਥੇ ਇਕੱਠਾ ਹੋਏ ਲੋਕਾਂ ਨੇ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕਰਨ ਦੇ ਨਾਲ ਨਾਲ ਭਾਰਤੀ ਫੌਜ ਦੀ ਹੌਂਸਲਾ-ਅਫਜਾਈ ਵੀ ਕੀਤੀ। ਲੋਕਾਂ ਦਾ ਕਹਿਣਾ ਐ ਕਿ ਗੁਆਢੀ ਮੁਲਕ ਵਾਰ ਵਾਰ ਅਤਿਵਾਦੀ ਭੇਜ ਕੇ ਨਿਰਦੋਸ਼ੇ ਲੋਕਾਂ ਦਾ ਖੂਨ ਵਹਾਅ ਰਿਹਾ ਸੀ, ਜਿਸ ਦੇ ਚਲਦਿਆਂ ਉਸ ਖਿਲਾਫ ਅਜਿਹੀ ਕਾਰਵਾਈ ਕਰਨਾ ਜ਼ਰੂਰੀ ਸੀ।   ਉਨ੍ਹਾਂ ਕਿਹਾ ਕਿ ਹਰ ਭਾਰਤੀ ਆਪਣੇ ਦੇਸ਼ ਨਾਲ ਖੜਾ ਹੈ ਅਤੇ ਖੜਾ ਰਹੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਪਹਿਲਾਂ ਹੋਈਆਂ ਜੰਗਾਂ ਦੌਰਾਨ ਵੀ ਫੌਜ ਦੇ ਮੋਢੇ ਨਾਲ ਮੋਢੇ ਜੋੜ ਕੇ ਲੜਾਈ ਲੜੀ ਸੀ ਅਤੇ ਹੁਣ ਵੀ ਉਹ ਹਰ ਤਰ੍ਹਾਂ ਦੇ ਸਹਿਯੋਗ ਲਈ ਤਿਆਰ ਨੇ। ਉਹਨਾਂ ਕਿਹਾ ਕਿ ਜੇਕਰ ਪਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਅਜੇ ਵੀ ਬਾਜ਼ ਨਾ ਆਇਆ ਤਾਂ ਉਸਨੂੰ ਇਵੇਂ ਹੀ ਕਰਾਰਾ ਜਵਾਬ ਮਿਲਦਾ ਰਹੇਗਾ। ਇਸ ਮੌਕੇ  ਲੋਕਾਂ ਨੇ ਪਾਕਿਸਤਾਨ ਮੁਰਦਾਬਾਦ ਅਤੇ ਭਾਰਤੀ ਸੈਨਾ ਜਿੰਦਾਬਾਦ ਦੇ ਨਾਅਰੇ ਲਗਾਉਂਦਿਆਂ ਦੇਸ਼ ਨਾਲ ਇਕਜੁਟਤਾ ਦਾ ਇਜਹਾਰ ਕੀਤਾ।

LEAVE A REPLY

Please enter your comment!
Please enter your name here