
ਵਿਦੇਸ਼ੀ ਧਰਤੀ ਤੇ ਭਾਰਤੀਆਂ ਨਾਲ ਨਸਲੀ ਵਿਤਕਰੇ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਅਜਿਹਾ ਹੀ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਐ, ਜਿੱਥੇ ਇਕ ਸ਼ਰਾਬੀ ਹਾਲਤ ਗੋਰੇ ਵੱਲੋਂ ਭਾਰਤੀ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ ਐ। ਖਬਰਾਂ ਮੁਤਾਬਕ ਇਹ ਘਟਨਾ ਇਕ ਟਰਾਂਟੋ ਦੇ ਇਕ ਰੈਸਟੋਰੈਂਟ ਅੰਦਰ ਵਾਪਰੀ ਐ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਇਸ ਘਟਨਾ ਨੇ ਨਸਲੀ ਨਫ਼ਰਤ ਦੀ ਚੰਗਿਆੜੀ ਭੜਕਣ ਦੀਆਂ ਚਿੰਤਾਵਾਂ ਨੂੰ ਹਵਾ ਦਿੱਤੀ ਐ। ਵੀਡੀਓ ਵਿਚ ਇਕ ਸ਼ਰਾਬੀ ਗੋਰਾ ਬਗੈਰ ਕਿਸੇ ਭੜਕਾਹਟ ਤੋਂ ਭਾਰਤੀ ਨੌਜਵਾਨ ਦੇ ਦੁਆਲੇ ਹੋ ਗਿਆ। ਖਬਰਾਂ ਮੁਤਾਬਕ ਰੈਸਟੋਰੈਂਟ ਦਾ ਮੈਨੇਜਰ ਵੀ ਭਾਰਤੀ ਸੀ, ਜਿਸ ਦੇ ਦਖਲ ਮਗਰੋਂ ਗੋਰਾ ਪਿੱਛੇ ਹਟਿਆ ਅਤੇ ਬਾਹਰ ਚਲਾ ਗਿਆ।
ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਐਡਮਿੰਟਨ ਵਿਖੇ ਭਾਰਤੀ ਮੂਲ ਦੇ ਕਾਰੋਬਾਰੀ ਆਰਵੀ ਸਿੰਘ ਸੱਗੂ ਦਾ ਇਕ ਸਿਰਫਿਰੇ ਗੋਰੇ ਨੇ ਕਤਲ ਕਰ ਦਿਤਾ ਸੀ। ਗੋਰਾ ਆਰਵੀ ਸਿੰਘ ਦੀ ਗੱਡੀ ਨੇੜੇ ਪਿਸ਼ਾਬ ਕਰ ਰਿਹਾ ਸੀ ਅਤੇ ਰੋਕਣ ’ਤੇ ਉਸ ਨੇ ਹਮਲਾ ਕਰ ਦਿਤਾ। ਟੋਰਾਂਟੋ ਵਿਖੇ ਵਾਪਰੀ ਵਾਰਦਾਤ ਮਗਰੋਂ ਪ੍ਰਵਾਸੀਆਂ ਦੀ ਸੁਰੱਖਿਆ ਦਾ ਮੁੱਦਾ ਮੁੜ ਭਖਣ ਲੱਗਾ ਐ।


