Uncategorized ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਅੰਦਰ ਦਹਿਸ਼ਤ ਦਾ ਮਾਹੌਲ/ ਪਾਕਿਸਤਾਨ ਨਾਲ ਲੜਾਈ ਦੇ ਚਲਦਿਆਂ ਪਲਾਨ ਕਰਨ ਲੱਗੇ ਲੋਕ/ ਜ਼ਰੂਰੀ ਸਾਮਾਨ ਅਤੇ ਬੱਚਿਆਂ ਨੂੰ ਸੁਰੱਖਿਆ ਥਾਵਾਂ ’ਤੇ ਭੇਜਣ ਦਾ ਸਿਲਸਿਲਾ ਸ਼ੁਰੂ By admin - May 7, 2025 0 7 Facebook Twitter Pinterest WhatsApp ਭਾਰਤ ਵੱਲੋਂ ਪਾਕਿਸਤਾਨ ਤੇ ਕੀਤੀ ਸਰਜੀਕਲ ਸਟਰਾਈਕ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਚਰਮ-ਸੀਮਾ ਤੇ ਪਹੁੰਚੇ ਗਿਆ ਐ, ਜਿਸ ਦੇ ਚਲਦਿਆਂ ਸਰਹੱਦੀ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਐ। ਗੱਲ ਜੇਕਰ ਸਰਹੱਦੀ ਜ਼ਿਲ੍ਹਾ ਫਿਰੋਜਪੁਰ ਦੀ ਕੀਤੀ ਤਾਂ ਇਸ ਦੇ ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ਤੇ ਗੱਟੀ ਰਾਜੋ ਸਮੇਤ ਕਈ ਪਿੰਡਾਂ ਦੇ ਲੋਕਾਂ ਨੇ ਸਰਹੱਦ ਨੇੜਿਓ ਸੁਰੱਖਿਆ ਥਾਵਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਐ। ਲੋਕਾਂ ਦੇ ਕਹਿਣਾ ਐ ਕਿ ਉਹ ਪੂਰੇ ਹੌਂਸਲੇ ਵਿਚ ਨੇ ਪਰ ਜ਼ਰੂਰੀ ਸਾਮਾਨ ਅਤੇ ਬੱਚਿਆਂ ਨੂੰ ਸੁਰੱਖਿਆ ਥਾਵਾਂ ਤੇ ਭੇਜਿਆ ਜਾ ਰਿਹਾ ਐ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲਾਤ ਵਿਗੜਣ ਦਾ ਸਵੇਰੇ ਹੀ ਪਤਾ ਚੱਲਿਆ ਐ। ਲੋਕਾਂ ਨੇ ਕਿਹਾ ਕਿ ਉਹ ਇਲਾਕੇ ਵਿਚੋਂ ਪੂਰੀ ਤਰ੍ਹਾਂ ਪਲਾਇਨ ਨਹੀਂ ਕਰਨਗੇ ਅਤੇ ਫੌਜ ਦੇ ਮੋਢੇ ਨਾਲ ਮੋਢਾ ਜੋੜ ਕੇ ਦੇਸ਼ ਦੀ ਰਾਖੀ ਵਿਚ ਯੋਗਦਾਨ ਪਾਉਣਗੇ। ਪਿੰਡ ਹਜ਼ਾਰਾ ਸਿੰਘ ਵਾਲਾ ਤੋਂ ਇਲਾਵਾ ਹੋਰ ਕਈ ਸਾਰੇ ਪਿੰਡਾਂ ਵਿਚੋਂ ਵੀ ਲੋਕ ਜ਼ਰੂਰੀ ਸਾਮਾਨ ਤੇ ਬੱਚਿਆਂ ਨੂੰ ਸੁਰੱਖਿਆ ਥਾਵਾਂ ਤੇ ਭੇਜ ਰਹੇ ਨੇ।