ਕੈਨੇਡਾ-ਅਮਰੀਕਾ ਨਿਊਜ਼ਵਿਦੇਸ਼ ਓਨਟਾਰੀਓ ਦੇ ਕਮਿਊਨਟੀ ਕਾਲਜ ਕੋਰਸਾਂ ‘ਚ ਕਰ ਸਕਦੇ ਹਨ ਕਟੌਤੀ; ਅੰਤਰਰਾਸ਼ਟਰੀ ਸਟੂਡੈਂਟਸ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ; ਫੈਡਰਲ ਸਰਕਾਰ ਨੇ ਕਰਤਾ ਵੱਡਾ ਐਲਾਨ By admin - November 7, 2025 0 44 Facebook Twitter Pinterest WhatsApp ਕੈਨੇਡਾ ’ਚ ਪੜ੍ਹਾਈ ਕਰਨ ਦੇ ਚਾਹਵਾਨ ਲੋਕਾਂ ਲਈ ਮਾੜੀ ਖਬਰ ਐ। ਕੈਨੇਡਾ ਦੇ ਕਾਲਜ ਚੱਲ ਰਹੇ ਕੋਰਸਾਂ ਵਿਚ ਕਟੌਤੀ ਕਰਨ ਜਾ ਰਹੇ ਨੇ। ਇਹ ਫੈਸਲਾ ਫੈਂਡਰਲ ਸਰਕਾਰ ਵੱਲੋਂ ਅਗਲੇ ਸਾਲ ਕੇਵਲ 1 ਲੱਖ 55 ਹਜ਼ਾਰ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੇ ਐਲਾਨ ਦੇ ਚਲਦਿਆਂ ਲਿਆ ਗਿਆ ਐ। ਇਸ ਨਵੇਂ ਫੈਸਲੇ ਨਾਲ ਓਨਟੇਰਿਓ ਦੇ ਕਮਿਊਨਿਟੀ ਕਾਲਜਾਂ ਦੀ ਪਹਿਲਾਂ ਤੋਂ ਹੀ ਖਰਾਬ ਵਿੱਤੀ ਹਾਲਤਾਂ ਵਿਚ ਹੋਰ ਗਿਰਾਵਟ ਆ ਸਕਦੀ ਐ। ਦੱਸਣਯੋਗ ਐ ਕਿ ਪਹਿਲਾਂ ਸਾਲ 2026 ਲਈ ਵਿਦਿਆਰਥੀਆਂ ਦੀ ਗਿਣਤੀ 3 ਲੱਖ 5 ਹਜ਼ਾਰ 900 ਤੈਅ ਕੀਤੀ ਸੀ ਜੋ ਹੁਣ ਅੱਧੀ ਕਰ ਦਿੱਤੀ ਗਈ ਐ। ਇਹ ਨਵੇਂ ਅੰਕੜੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਫ਼ੈਡਰਲ ਬਜਟ ਦੇ ਨਾਲ ਨਵੇਂ ਇਮਿਗ੍ਰੇਸ਼ਨ ਟੀਚਿਆਂ ਦੀ ਰਿਪੋਰਟ ਵਿੱਚ ਦਿੱਤੇ ਗਏ।ਨਵੇਂ ਇਮੀਗ੍ਰੇਸ਼ਨ ਟੀਚਿਆਂ ਤਹਿਤ ਅਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਵੀ ਵੱਡੀ ਕਟੌਤੀ ਕੀਤੀ ਜਾਵੇਗੀ ਅਤੇ 2025 ਵਿੱਚ 1,55,000 ਵਿਦਿਆਰਥੀਆਂ ਨੂੰ, ਅਤੇ ਫਿਰ 2027 ਅਤੇ 2028 ਵਿੱਚ ਸਿਰਫ਼ 1,50,000 ਵਿਦਿਆਰਥੀਆਂ ਨੂੰ ਹੀ ਦਾਖ਼ਲਾ ਮਿਲੇਗਾ।ਕਾਲੇਜੇਜ਼ ਓਨਟੇਰਿਓ ਦੀ ਸੀਈਓ, ਮੌਰੀਨ ਐਡਮਸਨ, ਜੋ, ਨੇ ਕਿਹਾ, ਜਦੋਂ ਓਨਟੇਰਿਓ ਪਹਿਲਾਂ ਹੀ $1.8 ਬਿਲੀਅਨ ਦੀ ਕਟੌਤੀ, 600 ਪ੍ਰੋਗਰਾਮਾਂ ਦੀ ਰੱਦਗੀ ਅਤੇ 8,000 ਨੌਕਰੀਆਂ ਦੇ ਖ਼ਾਤਮੇ ਨਾਲ ਜੂਝ ਰਿਹਾ ਹੈ, ਹੁਣ ਇਹ ਬਜਟ ਵਿਚ ਆਈਆਂ ਕਟੌਤੀਆਂ ਹੋਰ ਅਸਥਿਰਤਾ ਪੈਦਾ ਕਰਨਗੀਆਂ।ਓਨਟੇਰਿਓ ਦੇ ਕਾਲਜ ਲੰਬੇ ਸਮੇਂ ਤੋਂ ਘਰੇਲੂ ਟਿਊਸ਼ਨ ਫੀਸਾਂ ਦੇ ਵਾਧੇ ਚ ਰੋਕ ਅਤੇ ਓਨਟੇਰਿਓ ਸਰਕਾਰ ਵੱਲੋਂ ਘੱਟ ਫੰਡਿੰਗ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਉੱਚੀ ਫੀਸਾਂ ‘ਤੇ ਨਿਰਭਰ ਰਹੇ ਹਨ। ਕਾਲੇਜੇਜ਼ ਐਂਡ ਇੰਸਟੀਟਿਊਟਸ ਕੈਨੇਡਾ ਦੀ ਸੀਈਓ, ਪਰੀ ਜੋਨਸਟਨ ਦੱਸਦੀ ਹੈ, ਟ੍ਰੇਡਜ਼ ਅਤੇ ਹੈਲਥ ਕੇਅਰ ਪ੍ਰੋਗਰਾਮ ਚਲਾਉਣੇ ਮਹਿੰਗੇ ਹੁੰਦੇ ਹਨ, ਅਤੇ ਕਈ ਕਾਲਜ ਉਹਨਾਂ ਦਾ ਖਰਚਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਫੀਸਾਂ ਨਾਲ ਪੂਰਾ ਕਰਦੇ ਸਨ।ਪਰ ਜਦੋਂ 2024 ਦੇ ਫ਼ੌਲ ਵਿੱਚ ਫ਼ੈਡਰਲ ਸਰਕਾਰ ਨੇ ਸਟਡੀ ਤੇ ਵਰਕ ਪਰਮਿਟਾਂ ‘ਤੇ ਰੋਕ ਲਗਾਉਣ ਦੀ ਸ਼ੁਰੂਆਤ ਕੀਤੀ, ਤਾਂ ਕਈ ਕਾਲਜਾਂ ਨੇ ਪਹਿਲਾਂ ਹੀ ਦਰਜਨਾਂ ਪ੍ਰੋਗਰਾਮ ਬੰਦ ਕਰ ਦਿੱਤੇ ਸਨ।ਜਦੋਂ ਵਿੱਤ ਮੰਤਰੀ ਫ਼੍ਰੈਂਸੁਆ ਫ਼ਿਲਿਪ-ਸ਼ੈਂਪੇਨ ਤੋਂ ਪੁੱਛਿਆ ਗਿਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਨਵੀਂ ਕਟੌਤੀ ਮਗਰੋਂ ਵਿੱਦਿਅਕ ਅਦਾਰੇ ਵਿੱਤੀ ਤੌਰ ‘ਤੇ ਕਿਵੇਂ ਅੱਗੇ ਵਧਣਗੇ, ਤਾਂ ਸ਼ੈਂਪੇਨ ਨੇ ਕਿਹਾ, ਕੈਨੇਡੀਅਨਜ਼ ਸਮਝਦੇ ਹਨ ਕਿ ਅਸੀਂ ਆਪਣੀ ਸਮਰੱਥਾ ‘ਤੇ ਅਤੇ ਕਿਤੇ ਕਿਤੇ ਤਾਂ ਸਮਰੱਥਾਂ ਤੋਂ ਵੱਧ ਪਹੁੰਚ ਚੁੱਕੇ ਸਾਂ। ਜਦੋਂ ਤੁਸੀਂ ਕਿਸੇ ਨੂੰ ਆਪਣੇ ਦੇਸ਼ ਵਿੱਚ ਸੱਦਦੇ ਹੋ, ਤਾਂ ਤੁਹਾਡਾ ਫਰਜ਼ ਹੈ ਕਿ ਉਨ੍ਹਾਂ ਨੂੰ ਰਹਿਣ ਲਈ ਥਾਂ, ਪੜਾਈ ਲਈ ਸਕੂਲ ਅਤੇ ਇਲਾਜ ਲਈ ਸਿਹਤ ਸੇਵਾਵਾਂ ਮਿਲਣ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਜਟ ਵਿੱਚ ਹੋਰ ਉਪਰਾਲੇ ਵੀ ਹਨ ਜਿਨ੍ਹਾਂ ਨਾਲ ਅੰਤਰਰਾਸ਼ਟਰੀ ਰਿਸਰਚਰਾਂ ਨੂੰ ਕੈਨੇਡਾ ਦੀਆਂ ਯੂਨੀਵਰਸਿਟੀਆਂ ਵੱਲ ਆਕਰਸ਼ਤ ਕੀਤਾ ਜਾਵੇਗਾ। ਅਸ਼ਰ ਦੇ ਅਦਾਰੇ ਦੀ ਰਿਪੋਰਟ (ਨਵੀਂ ਵਿੰਡੋ) ਮੁਤਾਬਕ, ਓਨਟੇਰਿਓ ਆਪਣੇ ਕਾਲਜਾਂ ‘ਤੇ ਕੈਨੇਡਾ ਦੀ ਰਾਸ਼ਟਰੀ ਔਸਤ ਦਾ ਸਿਰਫ਼ 40% ਹੀ ਖਰਚਦਾ ਹੈ, ਅਤੇ ਇਸਦੇ ਬਦਲਣ ਦੀ ਕੋਈ ਸੰਭਾਵਨਾ ਨਹੀਂ। ਕਾਲਜਾਂ ਨੂੰ ਘਰੇਲੂ ਵਿਦਿਆਰਥੀਆਂ ਤੋਂ ਘਾਟਾ ਪੈਂਦਾ ਹੈ।ਓਨਟੇਰਿਓ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਬਾਰੇ ਮੰਤਰੀ ਨੋਲਨ ਕੂਇਨ ਦੇ ਦਫ਼ਤਰ ਨੇ ਇੱਕ ਬਿਆਨ ਵਿਚ ਕਿਹਾ ਕਿ ਸੂਬਾ ਸਰਕਾਰ ਪੋਸਟ-ਸੈਕੰਡਰੀ ਸੰਸਥਾਵਾਂ ਨਾਲ ਉਨ੍ਹਾਂ ਦੇ ਫੰਡਿੰਗ ਮਾਡਲ ਦੀ ਸਮੀਖਿਆ ਅਤੇ ਅਪਡੇਟ ਕਰਨ ਲਈ ਕੰਮ ਕਰ ਰਹੀ ਹੈ।