Uncategorized ਤਰਨ ਤਾਰਨ ’ਚ ਬਦਮਾਸ਼ਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ/ ਇਲੈਕਟ੍ਰਾਨਿਕ ਦੀ ਦੁਕਾਨ ਤੇ ਦਿਨ ਦਿਹਾੜੇ ਫਾਇਰਿੰਗ/ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਪਿੱਛਾ ਕਰ ਕੇ ਕੀਤਾ ਕਾਬੂ By admin - May 7, 2025 0 7 Facebook Twitter Pinterest WhatsApp ਤਰਨ ਤਾਰਨ ਜਿਲ੍ਹੇ ਅੰਦਰ ਫਿਰੌਤੀ ਖਾਤਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਦਾ ਸਿਲਸਿਲਾ ਥੰਮ ਨਹੀਂ ਰਿਹਾ। ਅਜਿਹਾ ਹੀ ਮਾਮਲਾ ਜ਼ਿਲ੍ਹੇ ਦੇ ਪਿੰਡ ਸੇਖਚਕ ਤੋਂ ਸਾਹਮਣੇ ਤੋਂ ਸਾਹਮਣੇ ਆਇਆ ਐ, ਜਿੱਥੇ ਬਦਮਾਸ਼ਾਂ ਨੇ ਦਿਨ ਦਿਹਾੜੇ ਇਕ ਇਲੈਕਟ੍ਰਾਨਿਕ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਐ। ਬਦਮਾਸ਼ਾਂ ਨੇ ਇਹ ਹਮਲਾ ਫਿਰੌਤੀ ਦੀ ਮੰਗ ਪੂਰੀ ਨਾ ਹੋਣ ਦੇ ਚਲਦਿਆਂ ਕੀਤਾ ਗਿਆ ਐ। ਇਸੇ ਦੌਰਾਨ ਘਟਨਾ ਦੀ ਸੂਹ ਮਿਲਣ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਗੋਲੀਆਂ ਚਲਾ ਕੇ ਭੱਜਦੇ ਬਦਮਾਸ਼ਾਂ ਦਾ ਪਿੱਛਾ ਕਰਦਿਆਂ ਚਾਰੋ ਪਾਸਿਓ ਘੇਰ ਲਿਆ। ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਦੌਰਾਨ ਬਦਮਾਸ਼ਾ ਦਾ ਮੋਟਰ ਸਾਈਕਲ ਖੇਤਾਂ ਵਿਚ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਇਕ ਜਣੇ ਦੀ ਮੌਤ ਹੋ ਗਈ ਜਦਕਿ ਦੋ ਜਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਫੜੇ ਗਏ ਬਦਮਾਸ਼ ਸੱਤਾ ਨੌਸ਼ਹਿਰਾ ਤੇ ਲੰਡਾ ਹਰੀਕੇ ਗਰੋਹ ਦੇ ਮੈਂਬਰ ਦੱਸੇ ਜਾ ਰਹੇ ਨੇ। ਪੁਲਿਸ ਨੇ ਮੁਲਜਮਾਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।