ਜਲੰਧਰ ਦੇ ਲੰਮਾ ਪਿੰਡ ਚੌਂਕ ਨੇੜੇ ਪਲਟਿਆ ਟਰੱਕ; ਸਕੂਲ ਬੱਸ ਨਾਲ ਟੱਕਰ ਕਾਰਨ ਵਾਪਰਿਆ ਹਾਦਸਾ; ਜਾਨੀ ਨੁਕਸਾਨ ਤੋਂ ਬਚਾਅ, ਪੁਲਿਸ ਨੇ ਦਰੁਸਤ ਕੀਤੀ ਅਵਾਜਾਈ

0
18

ਜਲੰਧਰ ਦੇ ਲੰਮਾ ਪਿੰਡ ਚੌਂਕ ਨੇੜੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੋਂ ਲੰਘ ਰਹੇ ਪੇਟ ਵਾਲੇ ਟਰੱਕ ਨਾਲ ਸਕੂਲੀ ਬੱਸ ਦੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਪਲਟ ਗਿਆ। ਗਨੀਮਤ ਇਹ ਰਹੀ ਕਿ ਹਾਦਸੇ ਵਿਚ ਕੋਈ ਜਖਮੀ ਨਹੀਂ ਹੋਇਆ। ਹਾਦਸੇ ਤੋਂ ਬਾਅਦ ਸਕੂਲੀ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਪਿੱਛੋਂ ਆਉਂਦੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਵੀ ਮਾਮੂਲੀ ਟੱਕਰ ਹੋਈ, ਜਿਸ ਨਾਲ ਬੱਸ ਦੀ ਖਿੜਕੀ ਟੁੱਟ ਗਈ। ਹਾਦਸੇ ਤੋਂ ਬਾਅਦ ਹਾਈਵੇ ਤੇ ਜਾਮ ਲੱਗ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਕਰੇਨ ਦੀ ਮਦਦ ਨਾਲ ਟਰੱਕ ਸਿਧਾ ਕਰ ਕੇ ਆਵਾਜਾਈ ਦਰੁਸਤ ਕਰਵਾਈ।
ਮੌਕੇ ‘ਤੇ ਮੌਜੂਦ ਇੱਕ ਟ੍ਰੈਫਿਕ ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਪੇਂਟ ਟਰੱਕ ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਿਹਾ ਸੀ। ਜਦੋਂ ਇਹ ਲੰਮਾ ਪਿੰਡ ਚੌਕ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਕੈਂਬਰਿਜ ਸਕੂਲ ਬੱਸ ਨਾਲ ਟਕਰਾਉਣ ਤੋਂ ਬਾਅਦ ਟਰੱਕ ਆਪਣਾ ਸੰਤੁਲਨ ਗੁਆ ​​ਬੈਠਾ। ਇਸ ਤੋਂ ਬਾਅਦ ਪੰਜਾਬ ਰੋਡਵੇਜ਼ ਦੀ ਬੱਸ ਨਾਲ ਮਾਮੂਲੀ ਟੱਕਰ ਹੋਈ, ਜਿਸ ਕਾਰਨ ਟਰੱਕ ਪਲਟ ਗਿਆ। ਉਨ੍ਹਾਂ ਕਿਹਾ ਕਿ ਆਵਾਜਾਈ ਨੂੰ ਬਹਾਲ ਕਰਨ ਲਈ ਮੌਕੇ ‘ਤੇ ਇੱਕ ਕਰੇਨ ਨੂੰ ਬੁਲਾ ਕੇ ਟਰੱਕ ਨੂੰ ਸਿੱਧਾ ਕਰਵਾ ਕੇ ਆਵਾਜਾਈ ਬਹਾਲ ਕੀਤੀ ਗਈ।

LEAVE A REPLY

Please enter your comment!
Please enter your name here