Uncategorized ਅੰਮ੍ਰਿਤਸਰ ’ਚ ਪਾਕਿਸਤਾਨ ’ਤੇ ਹਮਲੇ ਤੋਂ ਬਾਅਦ ਹਾਈਅਲਰਟ/ ਗੁਰੂ ਰਾਮ ਦਾਸ ਇੰਟਰਨੈਸ਼ਨਲ ਏਅਰਪੋਰਟ ਤੋਂ ਸਾਰੀਆਂ ਫਲਾਈਟਾਂ ਰੱਦ/ ਯਾਤਰੀਆਂ ਨੂੰ ਮੈਸੇਜ਼ ਤੇ ਫੋਨ ਕਾਲਾਂ ਰਾਹੀਂ ਦਿੱਤੀ ਜਾਣਕਾਰੀ By admin - May 7, 2025 0 7 Facebook Twitter Pinterest WhatsApp ਭਾਰਤ ਵੱਲੋਂ ਪਾਕਿਸਤਾਨ ਦੇ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਭਾਰਤ ਵਾਲੇ ਪਾਸੇ ਵੀ ਅਹਿਤਿਆਤੀ ਕਦਮ ਚੁੱਕੇ ਜਾ ਰਹੇ ਨੇ। ਖਾਸ ਕਰ ਕੇ ਸਰਹੱਦੀ ਇਲਾਕਿਆਂ ਅੰਦਰ ਅਹਿਮ ਥਾਵਾਂ ਦੀ ਚੌਕਸੀ ਵਧਾ ਦਿੱਤੀ ਐ। ਇਸੇ ਤਹਿਤ ਅੰਮ੍ਰਿਤਸਰ ਸ਼ਹਿਰ ਅੰਦਰ ਵੀ ਹਾਈਅਲਰਟ ਜਾਰੀ ਕਰ ਦਿੱਤਾ ਗਿਆ ਐ। ਇੱਥੇ ਸਥਿਤ ਇੰਟਰਨੈਸ਼ਨਲ ਏਅਰਪੋਰਟ ਦੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ। ਇਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਪੁਲਿਸ ਦੇ ਉਚ ਅਧਿਕਾਰੀਆ ਨੇ ਦੱਸਿਆ ਕਿ ਅੱਜ ਤਕਰੀਬਨ ਸਾਰਾ ਕੁਝ ਬੰਦ ਕਰਦਿਆਂ 22 ਫਲਾਇਟ ਰੱਦ ਕੀਤੀਆਂ ਗਈਆਂ ਨੇ। ਇਸ ਦੀ ਜਾਣਕਾਰੀ ਮੈਸੇਜ ਅਤੇ ਫੋਨ ਕਾਲ ਰਾਹੀਂ ਯਾਤਰੀਆਂ ਤਕ ਪਹੁੰਚਾ ਦਿੱਤੀ ਗਈ ਐ ਅਤੇ ਅਗਲੀ ਸੂਚਨਾ ਮਿਲਣ ਤਕ ਇਹ ਉਡਾਣਾਂ ਰੱਦ ਰਹਿਣਗੀਆਂ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਐ।