ਪੰਜਾਬ ਐਸਜੀਪੀਸੀ ਮੈਂਬਰ ਮਨਜੀਤ ਸਿੰਘ ਵੱਲੋਂ ਪਾਕਿਸਤਾਨ ਦੀ ਨਿੰਦਾ; ਹਿੰਦੂ ਯਾਤਰੀਆਂ ਨਾਲ ਵਿਵਹਾਰ ਨੂੰ ਦੱਸਿਆ ਮੰਦਭਾਗਾ; ਬਾਬਾ ਨਾਨਕ ਸਭ ਦੇ ਸਾਂਝੇ, ਸਾਰਿਆਂ ਨੂੰ ਮਿਲੇ ਯਾਤਰਾ ਦਾ ਹੱਕ By admin - November 6, 2025 0 70 Facebook Twitter Pinterest WhatsApp ਐਸਜੀਪੀਸੀ ਮੈਂਬਰ ਮਨਜੀਤ ਸਿੰਘ ਨੇ ਪਾਕਿਸਤਾਨ ਵੱਲੋਂ 14 ਹਿੰਦੂ ਸ਼ਰਧਾਲੂਆਂ ਨੂੰ ਵਾਪਸ ਭੇਜਣ ਦੀ ਨਿੰਦਾ ਕੀਤੀ ਐ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਾਰੇ ਧਰਮਾਂ ਦੇ ਸਾਂਝੇ ਗੁਰੂ ਹਨ, ਇਸ ਲਈ ਉਨ੍ਹਾਂ ਦੀ ਜਨਮ ਭੂਮੀ ਹਰ ਕਿਸੇ ਨੂੰ ਦਰਸ਼ਨ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਐ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਦਾ ਸਖਤ ਨੋਟਿਸ ਲੈਣਾ ਚਾਹੀਦਾ ਐ ਅਤੇ ਪਾਕਿਸਤਾਨ ਕੋਲ ਇਹ ਮੁੱਦਾ ਸਖਤੀ ਨਾਲ ਉਠਾਉਣਾ ਚਾਹੀਦਾ ਐ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਇਹ ਸਰਕਾਰਾਂ ਦੀ ਨਾਕਾਮੀ ਹੈ ਜੋ ਗੁਰੂ ਨਾਨਕ ਦੇਵ ਦੇ ਵਿਸ਼ਵ ਭਰਾਤ੍ਰਵਾਦ ਦੇ ਸੰਦੇਸ਼ ਨੂੰ ਭੁੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਗਲਤ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਸਿਰਫ਼ ਸਿੱਖਾਂ ਦੇ ਹੀ ਨਹੀਂ ਸਗੋਂ ਸਾਰੇ ਧਰਮਾਂ ਦੇ ਸਾਂਝੇ ਗੁਰੂ ਹਨ। ਉਹਨਾਂ ਦਾ ਉਪਦੇਸ਼ ਮਨੁੱਖਤਾ, ਸਮਾਨਤਾ ਅਤੇ ਪ੍ਰੇਮ ਦਾ ਸੰਦੇਸ਼ ਦਿੰਦਾ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਸੰਦੇਸ਼ ਦਿੱਤਾ, “ਕਿਰਤ ਕਰੋ, ਨਾਮ ਜਪੋ, ਵੰਡ ਛਕੋ”,ਸ ਉਹ ਸਾਰੇ ਧਰਮਾਂ ਅਤੇ ਜਾਤਾਂ ਲਈ ਸੀ। ਗੁਰੂ ਸਾਹਿਬ ਨੇ ਕਦੇ ਕਿਸੇ ਵਿੱਚ ਭੇਦਭਾਵ ਨਹੀਂ ਕੀਤਾ। ਉਨ੍ਹਾਂ ਦੇ ਉਪਦੇਸ਼ ‘ਚ ਸਭ ਵਰਨਾਂ ਖਤਰੀ, ਬ੍ਰਾਹਮਣ, ਸੂਦ, ਵੈਸ਼ ਨੂੰ ਇੱਕੋ ਜਿਹਾ ਦਰਜਾ ਦਿੱਤਾ ਗਿਆ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਮਨੁੱਖਤਾ ਸਭ ਤੋਂ ਉੱਚਾ ਧਰਮ ਹੈ, ਕਿਉਂਕਿ ਹਰ ਮਨੁੱਖ ਪਹਿਲਾਂ ਮਨੁੱਖ ਹੀ ਜੰਮਦਾ ਹੈ, ਬਾਅਦ ਵਿੱਚ ਉਹ ਹਿੰਦੂ, ਸਿੱਖ ਜਾਂ ਮੁਸਲਮਾਨ ਬਣਦਾ ਹੈ। ਉਹਨਾਂ ਕਿਹਾ ਕਿ ਜੇ ਜਥੇ ਵਿੱਚ ਗਏ ਹਿੰਦੂ ਸ਼ਰਧਾਲੂਆਂ ਲਈ ਕੋਈ ਸੁਰੱਖਿਆ ਸੰਬੰਧੀ ਚਿੰਤਾ ਸੀ ਤਾਂ ਪਾਕਿਸਤਾਨ ਸਰਕਾਰ ਦਾ ਫਰਜ਼ ਸੀ ਕਿ ਉਹਨਾਂ ਦੀ ਪੂਰੀ ਸੁਰੱਖਿਆ ਕੀਤੀ ਜਾਂਦੀ, ਨਾ ਕਿ ਉਨ੍ਹਾਂ ਨੂੰ ਵਾਪਸ ਭੇਜਿਆ ਜਾਂਦਾ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨਨਕਾਣਾ ਸਾਹਿਬ ਦੀ ਧਰਤੀ ‘ਤੇ ਮਨਾਇਆ ਜਾ ਰਿਹਾ ਹੈ, ਜੋ ਸਾਰੇ ਧਰਮਾਂ ਦੇ ਲੋਕਾਂ ਲਈ ਆਸਥਾ ਦਾ ਕੇਂਦਰ ਹੈ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਇਹ ਸਰਕਾਰਾਂ ਦੀ ਨਾਕਾਮੀ ਹੈ ਜੇ ਉਹ ਸਾਂਝੀ ਵਿਰਾਸਤ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ ਭਰਾਤ੍ਰਵਾਦ ਦੇ ਸੰਦੇਸ਼ ਨੂੰ ਭੁੱਲ ਰਹੀਆਂ ਹਨ। ਉਹਨਾਂ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਹਰ ਧਰਮ, ਹਰ ਜਾਤ ਅਤੇ ਹਰ ਦੇਸ਼ ਦੇ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਦਰਸ਼ਨ ਲਈ ਆਜ਼ਾਦੀ ਮਿਲਣੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਕਿਸੇ ਇਕ ਕੌਮ ਤੱਕ ਸੀਮਿਤ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਹੈ।