ਪੰਜਾਬ ਫਗਵਾੜਾ ’ਚ ਪੈਸਿਆਂ ਨੂੰ ਲੈ ਕੇ ਭਿੱੜੀਆਂ ਦੋ ਧਿਰਾਂ; 3 ਜਣਿਆਂ ਦੇ ਲੱਗੀਆਂ ਸੱਟਾਂ, ਪੁਲਿਸ ਕਰ ਰਹੀ ਜਾਂਚ By admin - November 6, 2025 0 16 Facebook Twitter Pinterest WhatsApp ਫਗਵਾੜਾ ’ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਵਿਚ ਤਿੰਨ ਲੋਕਾਂ ਦੇ ਜ਼ਖਮੀ ਹੋ ਗਏ। ਘਟਨਾ ਸ਼ਹਿਰ ਦੇ ਖੰਡ ਮਿੱਲ ਪੁਲ ਹੇਠਾਂ ਵਾਪਰੀ, ਜਿੱਥੇ ਮਹਿਜ 1000 ਰੁਪਏ ਦੇ ਲੈਣ ਨੂੰ ਲੈ ਕੇ ਦੋ ਧਿਰਾਂ ਆਪਸ ਵਿਚ ਭਿੱੜ ਗਈਆਂ। ਘਟਨਾ ਵਿਚ ਤਿੰਨ ਜਣਿਆਂ ਦੇ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਹਸਪਤਾਲ ਵਿਚ ਦਾਖਲ ਦੋਵੇਂ ਧਿਰਾਂ ਨੇ ਇਕ-ਦੂਜੇ ਤੇ ਪਹਿਲਾਂ ਹਮਲਾ ਕਰਨ ਦੇ ਇਲਜਾਮ ਲਾਉਂਦਿਆਂ ਇਨਸਾਫ ਮੰਗਿਆ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਜ਼ਖਮੀਆਂ ਵਿੱਚੋਂ ਅਭਿਸ਼ੇਕ ਅਤੇ ਉਸਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੇ ਦੂਜੀ ਧਿਰ ਦੇ 1,000 ਰੁਪਏ ਲੈਣ ਸਨ, ਜਿਸ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਪੁਲਿਸ ਤੋਂ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਐ। ਦੂਜੀ ਧਿਰ ਦੇ ਜ਼ਖਮੀ ਮੈਂਬਰ ਮਨੀ ਬੱਲ ਨੇ ਕਿਹਾ ਕਿ ਉਨ੍ਹਾਂ ਦੀ ਪਹਿਲਾਂ ਵੀ ਝੜਪ ਹੋਈ ਸੀ। ਹੁਣ, ਕੁਝ ਲੋਕਾਂ ਨੇ ਉਸ ‘ਤੇ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਹੈ। ਉਨ੍ਹਾਂ ਨੇ ਦੂਜੀ ਧਿਰ ਦੇ ਦੋਸ਼ ਨਕਾਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਮੰਗਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।