ਪੰਜਾਬ ਨੰਗਲ ਨੇੜੇ ਭਿਆਨਕ ਹਾਦਸੇ ’ਚ ਇਕ ਮੌਤ; ਟੈਂਪੋ ਟਰੈਵਲਰ ਤੇ ਪਿੱਕਅੱਪ ਵਿਚਾਲੇ ਹੋਈ ਟੱਕਰ By admin - November 6, 2025 0 47 Facebook Twitter Pinterest WhatsApp ਨੰਗਲ ਦੇ ਸ੍ਰੀ ਆਨੰਦਪੁਰ ਸਾਹਿਬ ਮੁੱਖ ਸੜਕ ‘ਤੇ ਪੈਦੇ ਪਿੰਡ ਜਾਡਲੇ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਸਖਤ ਦੀ ਮੌਤ ਹੋਣ ਦੀ ਖਬਰ ਐ। ਇਹ ਹਾਦਸਾ ਇੱਕ ਟੈਂਪੋ ਟਰੈਵਲਰ ਤੇ ਮਹਿੰਦਰਾ ਪਿਕਅੱਪ ਵਿਚਾਲੇ ਵਾਪਰਿਆ ਐ। ਜਾਣਕਾਰੀ ਅਨੁਸਾਰ ਰੋਪੜ ਦੇ ਪਿੰਡ ਘਨੌਲੀ ਵਾਸੀ ਡਰਾਈਵਰ ਹਿਮਾਚਲ ਤੋਂ ਸਬਜ਼ੀ ਲੋਡ ਕਰਨ ਜਾ ਰਿਹਾ ਸੀ ਕਿ ਰਸਤੇ ਵਿਚ ਵਾਪਰੇ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਦੋ ਛੋਟੇ ਬੱਚੇ ਛੱਡ ਗਿਆ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ, ਰੋਪੜ ਦੇ ਘਨੌਲੀ ਦਾ ਰਹਿਣ ਵਾਲਾ ਮਹਿੰਦਰਾ ਪਿਕਅੱਪ ਡਰਾਈਵਰ ਹਿਮਾਚਲ ਪ੍ਰਦੇਸ਼ ਤੋਂ ਇੱਕ ਸਬਜ਼ੀ ਟਰੱਕ ਲੋਡ ਕਰਨ ਜਾ ਰਿਹਾ ਸੀ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਇਹ ਉਸਦੀ ਆਖਰੀ ਯਾਤਰਾ ਹੋਵੇਗੀ। ਮਹਿੰਦਰਾ ਪਿਕਅੱਪ ਦੀਆਂ ਫੋਟੋਆਂ ਤੋਂ ਪਤਾ ਲੱਗ ਸਕਦਾ ਹੈ ਕਿ ਸਟੀਅਰਿੰਗ ਵੀਲ ਉੱਪਰ ਚੜ੍ਹ ਗਿਆ ਅਤੇ ਛੱਤ ਨੂੰ ਛੂਹ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਮੌਤ ਗੱਡੀ ਦੇ ਅੰਦਰ ਗਰਦਨ ਫਸਣ ਕਾਰਨ ਹੋਈ ਹੈ, ਹਾਲਾਂਕਿ ਉਸਨੂੰ ਨੰਗਲ ਸਿਵਲ ਹਸਪਤਾਲ ਲਿਜਾਇਆ ਗਿਆ, ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ, ਮ੍ਰਿਤਕ ਡਰਾਈਵਰ ਆਪਣੇ ਪਿੱਛੇ ਦੋ ਛੋਟੇ ਬੱਚੇ ਛੱਡ ਗਿਆ ਹੈ। ਉਧਰ ਲੋਕਾਂ ਅੰਦਰ ਇਸ ਘਟਨਾ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਐ। ਲੋਕਾਂ ਦੇ ਦੱਸਣ ਮੁਤਾਬਕ ਇਸ ਥਾਂ ਤੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਨੇ। ਲੋਕਾਂ ਨੇ ਇਸ ਥਾਂ ਤੇ ਵਾਪਰਦੇ ਹਾਦਸੇ ਰੋਕਣ ਲਈ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਐ।