Uncategorized ਭਾਰਤ ਨੇ ਪਾਕਿਸਤਾਨੀ ਅਤਿਵਾਦੀ ਟਿਕਾਣਿਆਂ ਤੇ ਕੀਤੀ ਸਰਜੀਕਲ ਸਟ੍ਰਾਇਕ/ ਤੜਕਸਾਰ ਕੀਤੇ ਹਵਾਈ ਹਮਲੇ ਦੌਰਾਨ 9 ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ/ ਖਤਰਨਾਕ ਅੱਤਵਾਦੀ ਮਸੂਦ ਅਜ਼ਹਰ ਅਤੇ ਹਾਫਿਜ਼ ਸਈਦ ਦੇ ਟਿਕਾਣੇ ਤਬਾਹ By admin - May 7, 2025 0 8 Facebook Twitter Pinterest WhatsApp ਭਾਰਤ ਨੇ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿਚ ਪਾਕਿਸਤਾਨ ਤੇ ਵੱਡੀ ਸਰਜੀਕਲ ਸਟ੍ਰਾਇਕ ਕੀਤੀ ਐ। ਅੱਜ ਤੜਕਸਾਰ ਕੀਤੇ ਗਏ ਇਸ ਹਮਲੇ ਦੌਰਾਨ ਪਾਕਿਸਤਾਨ ਅੰਦਰ ਮੌਜੂਦ 9 ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਐ। ਇਨ੍ਹਾਂ ਵਿਚੋਂ ਕੁੱਝ ਟਿਕਾਣੇ ਮਕਬੂਜਾ ਕਸ਼ਮੀਰ ਵਿਚ ਸਥਿਤ ਨੇ। ਉਧਰ ਪਾਕਿਸਤਾਨ ਤੇ ਹਮਲੇ ਤੋਂ ਬਾਦ ਹਾਈਅਲਰਟ ਦੇ ਚਲਦਿਆਂ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਏਅਰਪੋਰਟ ’ਤੇ ਸਾਰੀਆਂ ਫਲਾਇਟਾ ਰੱਦ ਕੀਤੀਆਂ ਗਈਆਂ ਨੇ। ਇਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਪੁਲਿਸ ਦੇ ਉਚ ਅਧਿਕਾਰੀਆ ਨੇ ਦੱਸਿਆ ਕਿ ਅਜ ਤਕਰੀਬਨ ਸਾਰਾ ਕੁਝ ਬੰਦ ਕਰਦਿਆ 22 ਫਲਾਇਟ ਕੈਸਲ ਕੀਤੀਆ ਗਈਆ ਹਨ ਅਤੇ ਇਸਦੀ ਜਾਣਕਾਰੀ ਯਾਤਰੂਆ ਨੂੰ ਮੈਸੇਜ ਅਤੇ ਕਾਲ ਰਾਹੀ ਦੇ ਦਿਤੀ ਗਈ ਹੈ ਅਤੇ ਅਗਲੀ ਸੂਚਨਾ ਮਿਲਣ ਤਕ ਫਿਲਹਾਲ ਸਾਰੀਆ ਫਲਾਇਟਾ ਰਦ ਕਰ ਦਿਤੀਆ ਗਈਆ ਹਨ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਐ। ਇਸੇ ਦੌਰਾਨ ਪਾਕਿਸਤਾਨ ਵਾਲੇ ਪਾਸਿਓ ਜਵਾਬੀ ਹਮਲੇ ਦੀ ਸ਼ੰਕਾ ਨੂੰ ਵੇਖਦਿਆਂ ਫੌਜ ਪੂਰੀ ਤਰ੍ਹਾਂ ਚੌਕਸ ਐ। ਖਬਰਾਂ ਮੁਤਾਬਕ ਭਾਰਤ ਨੇ ਪਾਕਿਸਤਾਨ ਦੇ ਫਾਈਟਰ ਜੈੱਟ ਨੂੰ ਮਾਰ ਗਿਰਾਇਆ ਹੈ। ਜੰਮੂ ਕਸ਼ਮੀਰ ਦੇ ਪੈਂਪੋਰ ਵਿੱਚ ਭਾਰਤੀ ਫੌਜ ਨੇ ਪਾਕਿਸਤਾਨੀ ਲੜਾਕੂ ਜਹਾਜ਼ ਨੂੰ ਢੇਰ ਕਰ ਦਿੱਤਾ ਹੈ। ਇਹ ਲੜਾਕੂ ਜਹਾਜ਼ ਭਾਰਤੀ ਸਰਹੱਦ ਵਿੱਚ ਵੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਭਾਰਤੀ ਹਵਾਈ ਫੌਜ ਨੇ ਹਮਲੇ ਤੋਂ ਬਾਅਦ ਹਵਾਈ ਅਭਿਆਸ ਸ਼ੁਰੂ ਕਰ ਦਿੱਤਾ ਹੈ। ਫੌਜ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਹੈ। ਪਾਕਿਸਤਾਨ ਦੇ ਜਵਾਬੀ ਹਮਲੇ ਦਾ ਸਾਹਮਣਾ ਕਰਨ ਲਈ ਭਾਰਤੀ ਫੌਜ ਚੌਕਸ ਹੈ।