Uncategorized ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦਰਮਿਆਨ ਵੱਡੀ ਖ਼ਬਰ/ 7 ਮਈ ਨੂੰ ਪੂਰਨ ਬਲੈਕ ਆਊਟ ਤੇ ਮੌਕ ਡਰਿੱਲ ਦਾ ਐਲਾਨ/ 244 ਜ਼ਿਲ੍ਹਿਆਂ ਅੰਦਰ 5 ਤੋਂ 10 ਮਿੰਟ ਲਈ ਹੋਵੇਗੀ ਮੌਕ ਡਰਿੱਲ By admin - May 6, 2025 0 9 Facebook Twitter Pinterest WhatsApp ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਦਿਖਾਈ ਦੇ ਰਿਹਾ ਐ। ਗੁਆਢੀ ਮੁਲਕ ਨਾਲ ਲੜਾਈ ਦੀ ਸੂਰਤ ਵਿਚ ਸਥਿਤੀ ਨਾਲ ਨਜਿੱਠਣ ਲਈ ਭਾਰਤ ਲਗਾਤਾਰ ਕਦਮ ਚੁੱਕ ਰਿਹਾ ਐ। ਇਸੇ ਤਹਿਤ ਕੇਂਦਰੀ ਗ੍ਰਹਿ ਮੰਤਰਾਲਾ ਨੇ ਸਾਰੇ ਸੂਬਿਆਂ ਨੂੰ 7 ਮਈ ਨੂੰ ਮੌਕ ਡ੍ਰਿਲ ਕਰਨ ਲਈ ਕਿਹਾ ਐ। ਇਸ ਵਿਚ ਦੇਸ਼ ਭਰ ਦੇ 244 ਜ਼ਿਲ੍ਹਿਆਂ ਸ਼ਾਮਲ ਨੇ। ਇਹ ਮੌਕ ਡ੍ਰਿਲ ਨਾਗਰਿਕਾਂ ਨੂੰ ਸੁਰੱਖਿਆ ਉਪਾਵਾਂ, ਨਿਕਾਸੀ ਪ੍ਰਕਿਰਿਆ ਅਤੇ ਐਮਰਜੈਂਸੀ ਪ੍ਰਤੀਕਿਰਿਆ ਲਈ ਟ੍ਰੇਨਿੰਗ ਕਰਨ ‘ਤੇ ਕੇਂਦਰਿਤ ਹੋਵੇਗੀ। ਇਹ ਅਭਿਆਸ ਵਿਸ਼ੇਸ਼ ਰੂਪ ਨਾਲ ਭਾਰਤ-ਪਾਕਿਸਤਾਨ ਨਾਲ ਲੱਗਦੇ ਸੂਬਿਆਂ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿਚ ਕੇਂਦਰਿਤ ਰਹੇਗਾ। ਮੌਕ ਡ੍ਰਿਲ ਦੌਰਾਨ ਹਵਾਈ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਲ ਵੱਜ ਸਕਦੇ ਹਨ। ਇਹ ਸਮਝਣਾ ਜ਼ਰੂਰੀ ਹੈ ਕਿ ਇਹ ਇਕ ਅਭਿਆਸ ਹੈ ਅਤੇ ਇਸ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ। ਸਾਇਰਨ ਵੱਜਣ ਦੇ ਤੁਰੰਤ ਬਾਅਦ ਖੁੱਲ੍ਹੇ ਇਲਾਕਿਆਂ ਤੋਂ ਹਟ ਜਾਓ ਅਤੇ ਕਿਸੇ ਸੁਰੱਖਿਅਤ ਇਮਾਰਤ, ਘਰ ਜਾਂ ਬੰਕਰ ਵਿਚ ਸ਼ਰਨ ਲਓ। ਸਾਇਰਨ ਵੱਜਣ ਦੇ 5-10 ਮਿੰਟ ਦੇ ਅੰਦਰ ਸੁਰੱਖਿਅਤ ਸਥਾਨ ‘ਤੇ ਪਹੁੰਚਣ ਦਾ ਅਭਿਆਸ ਕੀਤਾ ਜਾਵੇਗਾ। ਮੌਕ ਡ੍ਰਿਲ ਦੌਰਾਨ ਬਲੈਕ ਆਊਟ ਦਾ ਅਭਿਆਸ ਹੋਵੇਗਾ, ਜਿਸ ‘ਚ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣਗੀਆਂ। ਅਜਿਹਾ ਇਸ ਲਈ ਤਾਂ ਕਿ ਦੁਸ਼ਮਣ ਲਈ ਨਿਸ਼ਾਨਾ ਲਾਉਣਾ ਮੁਸ਼ਕਲ ਹੋਵੇ। ਖਬਰਾਂ ਮੁਤਾਬਕ ਅਜਿਹੀ ਆਖਰੀ ਮੌਕ ਡ੍ਰਿਲ 1971 ‘ਚ ਕੀਤੀ ਗਈ ਸੀ। ਉਸ ਵੇਲੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੋ ਮੋਰਚਿਆਂ ‘ਤੇ ਜੰਗ ਹੋਈ ਸੀ। ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਹੋਣ ਵਾਲੀ ਮੌਕ ਡਰਿੱਲ ਵਿਚ ਪੂਰਨ ਸਹਿਯੋਗ ਦੀ ਗੱਲ ਕਹੀ ਐ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਲੈ ਕੇ ਦੇਸ਼ ਦੀ ਸੁਰੱਖਿਆ ਵਿਚ ਪੰਜਾਬੀ ਅਹਿਮ ਭੂਮਿਕਾ ਨਿਭਾਉਂਦੇ ਰਹੇ ਨੇ ਅਤੇ ਹੁਣ ਵੀ ਔਖ ਪੈਣ ਦੇ ਦੇਸ਼ ਦੇ ਨਾਲ ਹਨ ਅਤੇ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਹਰ ਕਦਮ ਦਾ ਪੂਰਨ ਸਮਰਥਨ ਕਰਨਗੇ।