ਬਟਾਲਾ ’ਚ ਫਿਲਮੀ ਅੰਦਾਜ਼ ’ਚ ਚੋਰੀ; ਕਟਰ ਨਾਲ ਸ਼ਟਰ ਕੱਟ ਕੇ ਅੰਜ਼ਾਮ ਦਿੱਤੀ ਘਟਨਾ; ਮੋਟਰਾਂ ਤੇ ਹੋਰ ਸਾਮਾਨ ਚੋਰੀ ਕਰ ਕੇ ਫਰਾਰ

0
13

ਬਟਾਲਾ ਦੀ ਬੀਕੋ ਮਾਰਕੀਟ ਵਿੱਚ ਦੇਰ ਰਾਤ ਫਿਲਮੀ ਅੰਦਾਜ਼ ਵਿੱਚ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਐ। ਇੱਥੇ ਸਵਿੱਫਟ ਕਾਰ ਵਿਚ ਆਏ ਚੋਰ ਕਟਰ ਨਾਲ ਸ਼ਟਰ ਕੱਟ ਕੇ ਅੰਦਰੋਂ ਏਸੀ ਦੀਆਂ ਪੁਰਾਣੀਆਂ ਤਾਂਬੇ ਦੀਆਂ ਮੋਟਰਾਂ ਤੇ ਹੋਰ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਘਟਨਾ ਦੀ ਭਿਣਕ ਪੈਣ ਤੇ ਗੁਆਢੀਆਂ ਨੇ ਚੋਰਾਂ ਨੂੰ ਫੜਣ ਦੀ ਕੋਸ਼ਿਸ਼ ਵੀ ਕੀਤੀ ਪਰ ਚੋਰ ਫਰਾਰ ਹੋਣ ਵਿਚ ਸਫਲ ਹੋ ਗਏ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here