ਜਲੰਧਰ ’ਚ ਬਦਲਿਆ ਮੌਸਮ ਦਾ ਮਿਜ਼ਾਜ਼, ਚੱਲੀ ਹਨੇਰੀ; ਹਲਕੇ ਮੀਂਹ ਤੋਂ ਬਾਅਦ ਠੰਡ ’ਚ ਵਾਧਾ ਦਰਜ

0
17

ਪੰਜਾਬ ਅੰਦਰ ਸਰਦੀ ਰੁੱਤ ਦੇ ਪਹਿਲੇ ਹਲਕੇ ਮੀਂਹ ਨੇ ਠੰਢ ਵਿਚ ਵਾਧਾ ਕਰ ਦਿਤਾ ਐ। ਬੀਤੀ ਸ਼ਾਮ ਮੌਸਮ ਦੇ ਬਦਲੇ ਮਿਜ਼ਾਜ਼ ਨੇ ਲੋਕਾਂ ਨੂੰ ਗਰਮ ਕੱਪੜੇ ਪਹਿਨਣ ਲਈ ਮਜਬੂਰ ਦਿੱਤਾ ਐ। ਗੱਲ ਜੇਕਰ ਜਲੰਧਰ ਸ਼ਹਿਰ ਦੀ ਕੀਤੀ ਜਾਵੇ ਤਾਂ ਇੱਥੇ ਬੀਤੀ ਸ਼ਾਮ ਇਕਦਮ ਅਸਮਾਨ ਤੇ ਕਾਲੀਆਂ ਘਟਾਵਾਂ ਛਾ ਗਈਆਂ। ਇਸ ਤੋਂ ਬਾਅਦ ਹਲਕੀ ਬੂੰਦਾਂ-ਬਾਦੀ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲੀਆਂ, ਜਿਸ ਨਾਲ ਠੰਢ ਵਿਚ ਵਾਧਾ ਮਹਿਸੂਸ ਕੀਤਾ ਗਿਆ। ਕੁੱਝ ਥਾਵਾਂ ਤੇ ਤੇਜ਼ ਬਾਰਿਸ਼ ਹੋਣ ਦੀ ਖਬਰ ਐ।
ਦੱਸਣਯੋਗ ਐ ਕਿ ਨਵੰਬਰ ਦੇ ਪਹਿਲੇ ਹਫਤੇ ਤਕ ਵੀ ਗਰਮੀ ਮਹਿਸੂਸ ਰਹੀ ਸੀ, ਜਿਸ ਦੇ ਚਲਦਿਆਂ ਲੋਕ ਲੋਕ ਅਜੇ ਵੀ ਪੱਖਿਆਂ ਅਤੇ ਏਸੀ ਹੇਠਾਂ ਸੌਣ ਲਈ ਮਜਬੂਰ ਸਨ ਹਰ ਬੀਤੀ ਸ਼ਾਮ ਮੌਸਮ ਵਿਚ ਅਚਾਨਕ ਆਏ ਬਦਲਾਅ ਤੋਂ ਬਾਅਦ ਚੱਲੀਆਂ ਤੇਜ਼ ਹਵਾਵਾਂ ਕਾਰਨ ਮੌਸਮ ਦੇ ਮਿਜ਼ਾਜ਼ ਇਕਦਮ ਬਦਲ ਗਿਆ ਐ। ਇਸ ਤੋਂ ਬਾਅਦ ਹਲਕਾ ਤੇ ਦਰਮਿਆਨਾ ਮੀਂਹ ਪਿਆ, ਜਿਸ ਨਾਲ ਠੰਢ ਵਿਚ ਵਾਧਾ ਦਰਜ ਕੀਤਾ ਗਿਆ ਐ। ਇਕਦਮ ਚੱਲੀਆਂ ਤੇਜ਼ ਹਵਾਵਾਂ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀ ਵੀ ਝੱਲਣੀ ਪਈ।
ਉਧਰ ਕਿਸਾਨਾਂ ਅੰਦਰ ਵੀ ਮੌਸਮ ਦੇ ਇਕਦਮ ਬਦਲਾਅ ਕਾਰਨ ਘਬਰਾਹਟ ਪਾਈ ਜਾ ਰਹੀ ਸੀ ਕਿਉਂਕਿ ਕਣਕ ਦੀ ਬਿਜਾਈ ਦੇ ਨਾਲ ਨਾਲ ਆਲੂ, ਮਟਰ ਤੇ ਹੋਰ ਸਬਜੀਆਂ ਦੀਆਂ ਬਿਜਾਈ ਵੀ ਜੋਰਾਂ ਤੇ ਚੱਲ ਰਹੀ ਐ ਅਤੇ ਜ਼ਿਆਦਾ ਮੀਂਹ ਪੈਣ ਤੇ ਨੁਕਸਾਨ ਦਾ ਖਦਸ਼ਾ ਬਣਿਆ ਹੋਇਆ ਐ। ਅੱਧੀ ਰਾਤ ਤੋਂ ਬਾਅਦ ਮੌਸਮ ਵਿਚ ਸੁਧਾਰ ਤੋਂ ਬਾਅਦ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਐ। ਮੌਸਮ ਵਿਭਾਗ ਮੁਤਾਬਕ ਫਿਲਹਾਲ ਮੀਂਹ ਦਾ ਖਤਰਾ ਟੱਲ ਗਿਆ ਐ ਅਤੇ ਆਉਂਦੇ ਦਿਨਾਂ ਦੌਰਾਨ ਪੱਛਮੀ ਪੋਣਾਂ ਦੀ ਵਾਪਸੀ ਤੋਂ ਬਾਅਦ ਠੰਡ ਹੋਰ ਵਧਣ ਦੇ ਆਸਾਰ ਹਨ।

LEAVE A REPLY

Please enter your comment!
Please enter your name here