ਮੁੱਖ ਮੰਤਰੀ ਮਾਨ ਵੱਲੋਂ ਮਹਿਲਾ ਕ੍ਰਿਕੇਟ ਟੀਮ ਨੂੰ ਵਧਾਈ; ਖਿਡਾਰਨਾਂ ਨਾਲ ਵੀਡੀਓ ਕਾਲ ਤੇ ਕੀਤੀ ਗੱਲਬਾਤ

0
41

 

ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਸ਼ਾਨਦਾਰ ਜਿੱਤ ਲਈ ਟੀਮ ਨੂੰ ਵਧਾਈ ਦਿੱਤੀ ਐ। ਟੀਮ ਦੀਆਂ ਖਿਡਾਰਨਾਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਭਾਰਤੀ ਕ੍ਰਿਕੇਟ ਟੀਮ ਦੀਆਂ ਖਿਡਾਰਨਾਂ ਨੇ ਦੇਸ਼ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਐ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਦੀ ਇਹ ਪ੍ਰਾਪਤੀ ਬਾਕੀ ਧੀਆਂ ਲਈ ਵੀ ਪ੍ਰੇਰਨਾ ਸਰੋਤ ਹਨ। ਇਸੇ ਦੌਰਾਨ ਕ੍ਰਿਕੇਟ ਟੀਮ ਦੀਆਂ ਖਿਡਾਰਨਾਂ ਨੇ ਵੀ ਸੀਐਮ ਮਾਨ ਦਾ ਦਿੱਤੀ ਹੌਂਸਲਾ ਅਫਜਾਈ ਲਈ ਧੰਨਵਾਦ ਕੀਤਾ ਐ।
ਵੀਡੀਓ ਕਾਲ ‘ਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਤੇ ਹਰਲੀਨ ਦਿਓਲ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਵਰਲਡ ਕੱਪ ਜਿੱਤ ਲਿਆ। ਤੁਸੀਂ ਦੁਨੀਆ ਜਿੱਤ ਲਈ। ਲੋਕਾਂ ‘ਚ ਬਹੁਤ ਉਤਸ਼ਾਹ ਹੈ। ਮੈਂ ਖੁਦ ਸਪੋਰਟਸ ਲਵਰ ਹਾਂ, ਮੈਂ ਇਕੱਲੀ-ਇਕੱਲੀ ਬਾਲ ਦੇਖੀ। ਠੀਕ 12 ਵਜੇ ਤੁਸੀਂ ਕੈਚ ਲਿਆ, ਉਸ ਕੈਚ ਨਾਲ ਤਾਰੀਖ ਹੀਂ ਨਹੀਂ ਬਦਲੀ ਸਗੋਂ ਇਤਿਹਾਸ ਬਦਲ ਗਿਆ। ਤੁਸੀਂ ਕਮਾਲ ਕਰ ਦਿੱਤਾ। ਤੁਸੀਂ ਬਹੁਤ ਵੱਡਾ ਇਤਿਹਾਸ ਰਚਿਆ।
ਸੀਐਮ ਮਾਨ ਨੇ ਕਿਹਾ ਕਿ ਆਸਟ੍ਰੇਲੀਆ, ਇੰਗਲੈਂਡ ਤੇ ਦੱਖਣੀ ਅਫ਼ਰੀਕਾ ਦਾ ਇੰਫਰਾਸਟਰਕਚਰ ਵਧੀਆ ਹੈ ਤੇ ਅਸੀਂ ਪਹਿਲਾਂ ਪਿੱਛੇ ਰਹਿ ਜਾਂਦੇ ਸਨ। ਪਰ ਤੁਸੀਂ ਕਮਾਲ ਕਰ ਦਿੱਤਾ। ਸੈਮੀਫਾਈਨਲ ‘ਚ 339 ਰਨ ਬਣਾ ਕੇ ਜਿੱਤ ਹਾਸਲ ਕਰਨਾ, ਉਹ ਵੀ ਬਹੁਤ ਸ਼ਾਨਦਾਰ ਸੀ। ਜੇਮਿਮਾ ਤੇ ਤੁਸੀਂ (ਹਰਮਨਪ੍ਰੀਤ) ਨੇ ਸ਼ਾਨਦਾਰ ਪਾਰੀ ਖੇਡੀ। ਆਸਟ੍ਰੇਲੀਆ ਨੂੰ ਹਰਾਉਣਾ ਬਹੁਤ ਵੱਡੀ ਗੱਲ ਹੈ, ਕਿਉਂਕਿ ਉਹ ਲੀਗ ਮੈਚ ‘ਚ ਹਾਰੇ ਹੀ ਨਹੀਂ ਸਨ। ਤੁਸੀਂ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਪੰਜਾਬ ਦਾ ਨਾਂ ਰੌਸ਼ਨ ਕੀਤਾ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ‘ਚ ਪਹਿਲਾਂ ਇਹ ਵੀ ਦਾਗ ਲੱਗ ਗਿਆ ਸੀ ਕਿ ਧੀਆਂ ਨੂੰ ਕੁੱਖ ‘ਚ ਹੀ ਮਾਰ ਦਿੰਦੇ ਸਨ, ਤੁਸੀਂ ਸਾਬਤ ਕੀਤਾ ਮੌਕਾ ਮਿਲੇ ਤਾਂ ਅਸਮਾਨ ਤੱਕ ਉਡਾਰੀਆਂ ਲਗਾਈਆਂ ਜਾ ਸਕਦੀਆਂ ਹਨ।
ਹਰਲੀਨ ਦਿਓਲ ਨੇ ਕਿਹਾ ਕਿ ਮੈਂ ਤੁਹਾਡੀ ਪਹਿਲਾਂ ਵੀ ਸਪੀਚ ਸੁੰਨੀ ਸੀ, ਮੈਨੂੰ ਹੈਰਾਨਗੀ ਹੋਈ ਕਿ ਕਿਸੇ ਮੁੱਖ ਮੰਤਰੀ ਨੂੰ ਵੀ ਖੇਡਾਂ ਦੀ ਇੰਨੀ ਜਾਣਕਾਰੀ ਹੈ। ਸਿਰਫ਼ ਕ੍ਰਿਕਟ ‘ਚ ਨਹੀਂ ਤੁਹਾਡੀ ਹਰ ਖੇਡ ‘ਚ ਰੂਚੀ ਹੈ। ਤੁਹਾਡੇ ਆਉਣ ਨਾਲ ਸਪੋਰਟਸ ਵਾਲਿਆਂ ਦੀ ਕਿਸਮਤ ਹੀ ਬਦਲ ਗਈ ਹੈ। ਮੁੱਖ ਮੰਤਰੀ ਨੇ ਦੀਪਤੀ ਸ਼ਰਮਾ, ਸ਼ੈਫਾਲੀ ਵਰਮਾ, ਸ਼੍ਰੀ ਚਾਰਨੀ, ਜੈਨਮਾ ਸਮੇਤ ਪੂਰੀ ਟੀਮ ਦਾ ਵੀ ਜ਼ਿਕਰ ਕੀਤਾ।ਉਨ੍ਹਾਂ ਕਿਹਾ ਕਿ ਤੁਸੀਂ ਪੰਜਾਬ ਦੀਆਂ ਧੀਆਂ ਹੋ, ਮਾਣ ਹੋ ਅਤੇ ਕਈ ਧੀਆਂ ਲਈ ਪ੍ਰੇਰਨਾ ਹੋ। ਉਨ੍ਹਾਂ ਅੱਗੇ ਕਿਹਾ ਤੁਹਾਡੇ ਚਿਹਰੇ ਦੀ ਖੁਸ਼ੀ ਤੁਹਾਡੀ ਮਿਹਨਤ ਦੱਸ ਰਹੀ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਯਾਦ ਰਹੇਗਾ, ਤੁਸੀਂ ਇਹ ਇਤਿਹਾਸ ਰਚਿਆ ਹੈ।

LEAVE A REPLY

Please enter your comment!
Please enter your name here