ਜਥੇਦਾਰ ਗੜਗੱਜ ਜਥੇ ਸਮੇਤ ਪਾਕਿਸਤਾਨ ਰਵਾਨਾ; ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਪੁਰਪ ਮਨਾਏਗਾ ਜਥਾ

0
47

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ. ਕੁਲਦੀਪ ਸਿੰਘ ਗੜਗੱਜ ਅੱਜ ਸਿੱਖ ਸ਼ਰਧਾਲੂਆਂ ਦੇ ਜਥੇ ਸਮੇਤ ਪਾਕਿਸਤਾਨ ਲਈ ਰਵਾਨਾ ਹੋਏ। ਇਹ ਜਥਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਗਿਆ ਐ। ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਕਰਤਾਰਪੁਰ ਲਾਘਾ ਵੀ ਛੇਤੀ ਖੁੱਲਣ ਦੀ ਉਮੀਦ ਐ। ਉਨ੍ਹਾਂ ਕਿਹਾ ਕਿ ਪਹਿਲਾਂ ਜਥੇ ਭੇਜਣ ਤੋਂ ਵੀ ਨਾਂਹ ਕਰ ਦਿੱਤੀ ਗਈ ਸੀ ਅਤੇ ਹੁਣ ਜਥਾ ਭੇਜ ਦਿੱਤਾ ਗਿਆ ਐ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਘਾ ਦੋ ਦੇਸ਼ਾਂ ਵਿਚਲੇ ਪੁਲ ਦਾ ਕੰਮ ਕਰਦਾ ਐ, ਜਿਸ ਦੇ ਛੇਤੀ ਖੁੱਲਣ ਦੀ ਉਮੀਦ ਐ।
ਉਨ੍ਹਾਂ ਨੇ ਭਾਰਤ ਸਰਕਾਰ ਤੋਂ ਲਾਘਾ ਖੋਲ੍ਹਣ ਦੇ ਨਾਲ ਨਾਲ ਬਿਨਾਂ ਪਾਸਪੋਰਟ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਨਨਕਾਣਾ ਸਾਹਿਬ ਵਿਖੇ ਵੀ ਸਿੱਖ ਸੰਗਤ ਦੀ ਇਹ ਭਾਵਨਾ ਪੂਰੀ ਹੋਣ ਦੀ ਅਰਦਾਸ ਕਰ ਕੇ ਆਉਣਗੇ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਇਹ ਅਰਦਾਸ ਕੀਤੀ ਐ।
ਪ੍ਰੋਗਰਾਮ ਅਨੁਸਾਰ ਜਥਾ 5 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਏਗਾ। ਇਸ ਤੋਂ ਬਾਅਦ ਸਿੱਖ ਸ਼ਰਧਾਲੂ ਗੁਰਦੁਆਰਾ ਸੱਚਾ ਸੋਦਾ, ਸ੍ਰੀ ਪੰਜਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਰੂੜੀ ਸਾਹਿਬ ਅਤੇ ਸ੍ਰੀ ਡੇਰਾ ਸਾਹਿਬ ਸਮੇਤ ਕਈ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਬਾਦ 13 ਨਵੰਬਰ ਨੂੰ ਇਹ ਭਾਰਤ ਵਾਪਸ ਪਰਤੇਗਾ।

LEAVE A REPLY

Please enter your comment!
Please enter your name here