ਮੰਤਰੀ ਹਰਪਾਲ ਚੀਮਾ ਦਾ ਰਾਜਾ ਵੜਿੰਗ ’ਤੇ ਹਮਲਾ; ਜ਼ਿਮਨੀ ਚੋਣ ਦੌਰਾਨ ਜਾਤੀਵਾਦ ਉਛਾਲਣ ਦੇ ਇਲਜ਼ਾਮ; ਬੂਟਾ ਸਿੰਘ ਬਾਰੇ ਟਿੱਪਣੀ ਨੂੰ ਲੈ ਕੇ ਚੁੱਕੇ ਵੱਡੇ ਸਵਾਲ

0
45

ਖਜਾਨਾ ਮੰਤਰੀ ਹਰਪਾਲ ਚੀਮਾ ਨੇ ਤਰਨ ਤਾਰਨ ਵਿਖੇ ਦਿੱਤੇ ਬਿਆਨ ਨੂੰ ਲੈ ਕੇ ਕਾਂਗਰਸੀ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸ਼ਬਦੀ ਹਮਲਾ ਬੋਲਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਖਜਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪੰਜਾਬ ਅੰਦਰ ਜਾਤੀਵਾਦ ਦਾ ਜ਼ਹਿਰ ਘੋਲਣਾ ਚਾਹੁੰਦੇ ਨੇ, ਜਿਸ ਦੇ ਚਲਦਿਆਂ ਉਨ੍ਹਾਂ ਨੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਭੜਕਾਊ ਟਿੱਪਣੀਆਂ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਅੰਦਰ ਦਲਿਤ ਸਮਾਜ ਪ੍ਰੀਤ ਨਫਤਰ ਭਰੀ ਹੋਈ ਐ ਜੋ ਉਨ੍ਹਾਂ ਦੀ ਜ਼ੁਬਾਨ ਤੇ ਆ ਗਈ ਐ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਦੇ ਆਗੂਆਂ ਦੀ ਸੋਚ ਦਾ ਹਿੱਸਾ ਐ, ਇਸ ਲਈ ਕਾਂਗਰਸ ਪਾਰਟੀ ਦੇ ਆਗੂ ਸਮੇਂ ਸਮੇਂ ਤੇ ਦਲਿਤ ਵਿਰੋਧੀ ਬਿਆਨਬਾਜੀ ਕਰਦੇ ਰਹਿੰਦੇ ਨੇ।

LEAVE A REPLY

Please enter your comment!
Please enter your name here