ਪੰਜਾਬ ਮੋਗਾ ’ਚ ਪਹੁੰਚੇ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ; ਗੋਬਿੰਦ ਗਊਸ਼ਾਲਾ ਦਾ ਕੀਤਾ ਦੌਰਾ; ਕਿਹਾ, ਨਵੰਬਰ ਅਖੀਰ ਤਕ ਗਊਸ਼ਾਲਾ ਭੇਜਾਂਗੇ ਅਵਾਰਾ ਪਸ਼ੂ By admin - November 4, 2025 0 59 Facebook Twitter Pinterest WhatsApp ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਅੱਜ ਮੋਗਾ ਸ਼ਹਿਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਗੋਬਿੰਦ ਗਊਸ਼ਾਲਾ ਦਾ ਦੌਰਾਨ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਐ, ਜਿਸ ਨੂੰ ਛੇਤੀ ਹੱਲ ਕਰਨ ਦੀ ਲੋੜ ਐ। ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਦੇ ਅਖੀਰ ਤੱਕ ਸਾਰੇ ਪੰਜਾਬ ਵਿੱਚੋਂ ਗਊਆਂ ਅਤੇ ਢੱਠਿਆਂ ਨੂੰ ਫੜ ਕੇ ਗਊਸ਼ਾਲਾ ਭੇਜਿਆ ਜਾਵੇਗਾ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਰਾਮ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਸੜਕਾਂ ਅਤੇ ਮੁਹੱਲਿਆਂ ਦੇ ਵਿੱਚ ਜੋ ਬੇਜਵਾਨ ਜਾਨਵਰ ਘੁੰਮ ਰਹੇ ਹਨ ਅਤੇ ਉਹਨਾਂ ਨਾਲ ਕਈ ਕੀਮਤੀ ਜਾਨਾ ਵੀ ਜਾ ਚੁੱਕੀਆਂ ਹਨ ਉਹਨਾਂ ਨੂੰ ਨਵੰਬਰ ਦੇ ਅਖੀਰ ਤੱਕ ਪੰਜਾਬ ਦੀਆਂ ਵੱਖ ਵੱਖ ਗਊਸ਼ਾਲਾ ਦੇ ਵਿੱਚ ਪਹੁੰਚਾਇਆ ਜਾਵੇਗਾ ਤਾਂ ਜੋ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਾ ਹੋਵੇ। ਉਹਨਾਂ ਨੇ ਕਿਹਾ ਕਿ ਅੱਜ ਅਸੀਂ ਮੋਗਾ ਗੋਬਿੰਦ ਗਊਸ਼ਾਲਾ ਵਿੱਚ ਪਹੁੰਚੇ ਹਾਂ ਜਿੱਥੇ ਕਿ ਕਾਫੀ ਕਮੀਆਂ ਦੇਖਣ ਨੂੰ ਮਿਲੀਆਂ ਅਤੇ ਉਸ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ ਉਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਜਿਲਿਆਂ ਦੇ ਵਿੱਚ 50-50 ਲੋਕਾਂ ਦੀ ਟੀਮ ਬਣਾ ਰਹੇ ਹਾਂ ਜਿਨਾਂ ਨੂੰ ਕਿ ਤਨਖਾਹ ਵੀ ਦਿੱਤੀ ਜਾਵੇਗੀ ਤਾਂ ਜੋ ਗਊਆਂ ਦੀ ਸਹੀ ਤਰੀਕੇ ਨਾਲ ਦੇਖਭਾਲ ਹੋ ਸਕੇ ਅਤੇ ਗਊਸ਼ਾਲਾ ਦੇ ਵਿੱਚ ਉਹਨਾਂ ਨੂੰ ਸੰਭਾਲਿਆ ਜਾ ਸਕੇ ਉਥੇ ਹੀ ਉਹਨਾਂ ਨੇ ਕਿਹਾ ਕਿ ਸਰਕਾਰਾਂ ਤੇ ਦੋਸ਼ ਦੇਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਹੈ।