Uncategorized ਮਾਨਸਾ ਨਾਲ ਸਬੰਧਤ ਨੌਜਵਾਨ ਕੈਨੇਡਾ ’ਚ ਕਤਲ/ ਪਰਿਵਾਰ ਤੇ ਪਿੰਡ ਅੰਦਰ ਸੋਗ ਦੀ ਲਹਿਰ/ ਮ੍ਰਿਤਕ ਦੇਹ ਵਾਪਸ ਲਿਆਉਣ ’ਚ ਮਦਦ ਲਈ ਲਾਈ ਗੁਹਾਰ By admin - May 6, 2025 0 7 Facebook Twitter Pinterest WhatsApp ਮਾਨਸਾ ਨਾਲ ਸਬੰਧਤ ਨੌਜਵਾਨ ਦਾ ਕੈਨੇਡਾ ਦੀ ਧਰਤੀ ’ਤੇ ਭੇਦਭਰੀ ਹਾਲਤ ਵਿਚ ਕਤਲ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਨਵਦੀਪ ਸਿੰਘ ਧਾਲੀਵਾਲ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਮੰਡਾਲੀ ਵਜੋਂ ਹੋਈ ਐ। ਮਾਪਿਆਂ ਦੇ ਦੱਸਣ ਮੁਤਾਬਕ ਨਵਦੀਪ ਅੱਠ ਸਾਲ ਪਹਿਲਾਂ ਵਰਕ ਪਰਮਿਟ ਤੇ ਕੈਨੇਡਾ ਗਿਆ ਸੀ। ਪਿਛਲੇ ਦਿਨੀਂ ਉਸ ਦੇ ਦੋਸਤਾਂ ਨੇ ਉਸ ਨੂੰ ਘੁੰਮਣ ਲਈ ਬੁਲਾਇਆ ਸੀ, ਜਿਸ ਤੋਂ ਬਾਅਦ ਉਹ ਅਚਾਨਕ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ। ਬਾਅਦ ਚ ਕੈਨੇਡਾ ਪੁਲਿਸ ਵੱਲੋਂ ਕੀਤੀ ਜਾਂਚ ਮੁਤਾਬਕ ਨੌਜਵਾਨ ਦਾ ਕਤਲ ਹੋ ਗਿਆ ਐ ਪਰ ਉਸ ਦੀ ਲਾਸ਼ ਅਜੇ ਤਕ ਬਰਾਮਦ ਨਹੀਂ ਹੋ ਸਕੀ। ਇਹ ਖਬਰ ਪਿੰਡ ਪਹੁੰਚਣ ਬਾਅਦ ਪਰਿਵਾਰ ਤੇ ਪਿੰਡ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਐ। ਮਾਪਿਆਂ ਨੇ ਭਾਰਤ ਤੇ ਪੰਜਾਬ ਸਰਕਾਰ ਤੋਂ ਮ੍ਰਿਤਕ ਦੇਹ ਬਰਾਮਦ ਕਰ ਕੇ ਭਾਰਤ ਭੇਜਣ ਚ ਮਦਦ ਦੀ ਅਪੀਲ ਕੀਤੀ ਐ।