ਫਰੀਦਕੋਟ ’ਚ ਚੌਂਕ ਦੇ ਨਾਮ ਦਾ ਮੁੱਦਾ ਗਰਮਾਇਆ; ਬੋਰਡ ਲਾਉਣ ਨੂੰ ਲੈ ਕੇ ਆਹਮੋ ਸਾਹਮਣੇ ਦੋ ਧਿਰਾਂ; ਨਗਰ ਕੌਂਸਲ ਪ੍ਰਧਾਨ ਨੇ ਪੁੱਟਿਆ ਜ਼ਬਰੀ ਲਾਇਆ ਬੋਰਡ

0
41

ਫਰੀਦਕੋਟ ਸ਼ਹਿਰ ਦੇ ਚੌਂਕ ਦੇ ਨਾਮ ਨੂੰ ਲੈ ਕੇ ਚੱਲ ਰਿਹਾ ਵਿਵਾਦ ਮੁੜ ਗਰਮਾ ਗਿਆ ਐ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਰਦੀਪ ਬਾਸੀ ਦਾ ਪਰਿਵਾਰ ਚੌਂਕ ਦਾ ਨਾਮ ਅਮਰਦੀਪ ਬਾਸੀ ਦੇ ਨਾਮ ਤੇ ਹੀ ਰੱਖਣਾ ਚਾਹੁੰਦੇ ਨੇ ਜਦਕਿ ਨਗਰ ਕੌਂਸਲ ਚੌਂਕ ਦੀ ਸਾਭ ਸੰਭਾਲ ਨਾ ਹੋਣ ਕਾਰਨ ਇਸ ਦਾ ਨਾਮ ਬਦਲਣ ਦੇ ਰੌਂਅ ਵਿਚ ਐ, ਜਿਸ ਦੇ ਚਲਦਿਆਂ ਦੋਵੇਂ ਧਿਰਾਂ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਐ। ਅਮਰਦੀਪ ਬਾਸੀ ਦੇ ਪਰਿਵਾਰ ਨੇ ਚੌਂਕ ਵਿਚ ਅਮਰਦੀਪ ਬਾਸੀ ਦੇ ਨਾਮ ਵਾਲਾ ਬੋਰਡ ਲਗਾਇਆ ਸੀ, ਜਿਸ ਨੂੰ ਨਗਰ ਕੌਂਸਲ ਪ੍ਰਧਾਨ ਨੇ ਪੁੱਟ ਦਿੱਤਾ ਐ, ਜਿਸ ਨੂੰ ਲੈ ਕੇ ਦੋਵੇਂ ਧਿਰਾਂ ਨੇ ਇਕ ਦੂਜੇ ਤੇ ਗੰਭੀਰ ਇਲਜਾਮ ਲਾਏ ਨੇ।
ਦੱਸਣਯੋਗ ਐ ਕਿ ਇਸ ਚੌਂਕ ਦਾ ਨਾਮ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਵਰਗੀ ਅਮਰਦੀਪ ਬਾਸੀ ਦੇ ਨਾਮ ਤੇ ਰੱਖਿਆ ਗਿਆ ਸੀ ਜਿਸ ਨੂੰ ਅਮਰਦੀਪ ਬਾਸੀ ਚੌਂਕ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਇਸ ਦੀ ਸਾਂਭ ਸੰਭਾਲ ਵੀ ਅਮਰਦੀਪ ਬਾਸੀ ਦੇ ਪਰਿਵਾਰ ਵੱਲੋਂ ਕੀਤੀ ਜਾਂਦੀ ਸੀ। ਪਰ ਪਿਛਲੇ ਕੁਝ ਸਾਲਾਂ ਤੋਂ ਇਸ ਚੌਂਕ ਦੀ ਸਾਂਭ ਸੰਭਾਲ ਨਾ ਹੋਣ ਦੇ ਚਲਦੇ ਨਗਰ ਕੌਂਸਲ ਵਲੋਂ ਵਾਰ-ਵਾਰ ਉਹਨਾਂ ਨੂੰ ਨੋਟਿਸ ਦੇਣ ਦੇ ਬਾਵਜੂਦ ਵੀ ਕੋਈ ਜਵਾਬ ਨਾ ਮਿਲਿਆ ਜਿਸ ਤੋਂ ਬਾਅਦ ਨਗਰ ਕੌਂਸਲ ਵੱਲੋਂ ਇਹ ਚੌਂਕ ਸਾਂਭ ਸੰਭਾਲ ਲਈ ਵੋਹਰਾ ਐੰਟਰਪ੍ਰਾਈਜਸ ਨਾਮ ਦੀ ਕੰਪਨੀ ਨੂੰ ਜਿੰਮਾ ਸੌਂਪ ਦਿੱਤਾ ਜਿਸ ਵੱਲੋਂ ਇਸ ਚੌਂਕ ਵਿੱਚ ਬਾਬਾ ਦੀਪ ਸਿੰਘ ਜੀ ਦੇ ਬੁੱਤ ਲਗਾ ਕੇ ਇਸ ਚੌਂਕ ਨੂੰ ਬਾਬਾ ਦੀਪ ਸਿੰਘ ਯਾਦਗਾਰੀ ਚੌਂਕ ਦਾ ਨਾਮ ਦੇ ਦਿੱਤਾ।
ਕੰਪਨੀ ਦੀ ਇਸ ਕਾਰਵਾਈ ਤੇ ਅਮਰਦੀਪ ਬਾਸੀ ਦੇ ਪਰਿਵਾਰ ਨੇ ਨਰਾਜਗੀ ਜਾਹਰ ਕਰਦਿਆਂ ਬਾਬਾ ਦੀਪ ਸਿੰਘ ਚੌਂਕ ਦੇ ਨਾਮ ਵਾਲਾ ਬੋਰਡ ਉਖਾੜ ਕੇ ਸੁੱਟ ਦਿੱਤਾ ਸੀ, ਜਿਸ ਦਾ ਨਗਰ ਕੌਂਸਲ ਪ੍ਰਧਾਨ ਵੱਲੋਂ ਵਿਰੋਧ ਕੀਤਾ ਗਿਆ। ਇਸ ਤੋਂ ਨਾਰਾਜ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਅਮਰਦੀਪ ਬਾਸੀ ਚੌਕ ਦੇ ਨਾਮ ਦਾ ਬੋਰਡ ਵੀ ਪੁੱਟ ਕੇ ਸੁੱਟ ਦਿੱਤਾ ਜਿਸ ਤੋਂ ਬਾਅਦ ਦੋਨਾਂ ਧਿਰਾਂ ਵੱਲੋਂ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਾਈ ਗਈ ਸੀ। ਪਰ ਅੱਜ ਇਸ ਵਿਵਾਦ ਨੇ ਮੁੜ ਨਵਾਂ ਰੂਪ ਲੈ ਲਿਆ ਜਦੋਂ ਅਮਰਦੀਪ ਬਾਸੀ ਦੇ ਪਰਿਵਾਰ ਵੱਲੋਂ ਅਮਰਦੀਪ ਬਾਸੀ ਚੌਂਕ ਨਾਮ ਦਾ ਬੋਰਡ ਦੁਬਾਰਾ ਚੌਂਕ ਦੇ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ ਪਰ ਇਸ ਦਾ ਪਤਾ ਲੱਗਦੇ ਹੀ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਮੁੜ ਇਸ ਚੌਂਕ ਵਿੱਚ ਬੋਰਡ ਲੱਗਣ ਤੋਂ ਰੋਕਿਆ ਗਿਆ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਬੁਲਾ ਕੇ ਇਹ ਬੋਰਡ ਉਥੋਂ ਪੱਟ ਕੇ ਨਗਰ ਕੌਂਸਲ ਦੀ ਟਰਾਲੀ ਵਿੱਚ ਲੱਦ ਕਮੇਟੀ ਕਰ ਪਹੁੰਚਾ ਦਿੱਤਾ ਗਿਆ।
ਇਸ ਸਮੇਂ ਨਗਰ ਕੌਂਸਲ ਦੇ ਪ੍ਰਧਾਨ ਨੇ ਕਿਹਾ ਕਿ ਅਮਰਦੀਪ ਬਾਸ ਬਾਸੀ ਦੇ ਪਰਿਵਾਰ ਕੋਲ ਕਿਸੇ ਕਿਸਮ ਦੀ ਕੋਈ ਮਨਜ਼ੂਰੀ ਨਹੀਂ ਹੈ ਜਿਸ ਤੋਂ ਇਹ ਚੌਂਕ ਵਿੱਚ ਆਪਣੇ ਨਾਮ ਦਾ ਬੋਰਡ ਲਗਾ ਸਕਣ ਪਰ ਸਾਡੇ ਵੱਲੋਂ ਅਮਰਦੀਪ ਬਾਸੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨਾਂ ਦਾ ਬੋਰਡ ਇੱਥੋਂ ਨਾ ਉਤਾਰਨ ਦਾ ਮਤਾ ਪਾਇਆ ਹੋਇਆ ਸੀ ਪਰ ਪਿਛਲੇ ਦਿਨੀ ਜਦ ਇਹਨਾਂ ਵੱਲੋਂ ਬਾਬਾ ਦੀਪ ਸਿੰਘ ਜੀ ਦਾ ਬੋਰਡ ਪੱਟ ਕੇ ਸੁੱਟਿਆ ਗਿਆ ਤਾਂ ਉਸ ਵੇਲੇ ਕਮੇਟੀ ਵੱਲੋਂ ਅਮਰਦੀਪ ਬਾਸੀ ਦਾ ਬੋਰਡ ਵੀ ਪੁੱਟ ਦਿੱਤਾ ਗਿਆ। ਅੱਜ 2 ਵਜੇ ਦਾ ਸਮਾਂ ਦਿੱਤਾ ਗਿਆ ਸੀ ਜਦੋਂ ਦੋਨਾਂ ਧਿਰਾਂ ਨੂੰ ਆਪਸ ਵਿੱਚ ਬਿਠਾ ਕੇ ਸਹਿਮਤੀ ਕਰਾਈ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਇਹਨਾਂ ਵੱਲੋਂ ਜਬਰੀ ਬੋਰਡ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕਾਨੂੰਨ ਮੁਤਾਬਿਕ ਸਰਾਸਰ ਗਲਤ ਹੈ ਜਿਸ ਨੂੰ ਹੋਣ ਨਹੀਂ ਦਿੱਤਾ ਜਾਵੇਗਾ ਇਸ ਲਈ ਇਸ ਬੋਰਡ ਨੂੰ ਦੁਬਾਰੋ ਇਥੋਂ ਪੱਟ ਦਿੱਤਾ ਗਿਆ ਹੈ।
ਉਧਰੋਂ ਚੌਂਕ ਦੀ ਸਾਂਭ ਸੰਭਾਲ ਕਰ ਰਹੇ ਵੋਹਰਾ ਇੰਟਰਪ੍ਰਾਈਜਰ ਦੇ ਮਾਲਕ ਨੇ ਦੱਸਿਆ ਕਿ ਕਰੀਬ ਚਾਰ ਪੰਜ ਦਿਨ ਪਹਿਲਾਂ ਅਮਰਦੀਪ ਬਾਸੀ ਦੇ ਪਰਿਵਾਰ ਵੱਲੋਂ ਉਹਨਾਂ ਦੇ ਬੋਰਡ ਨੂੰ ਜਬਰੀ ਪੱਟ ਕੇ ਸੁੱਟ ਦਿੱਤਾ ਗਿਆ ਸੀ ਜਿਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਸੀ ਪਰ ਹਾਲੇ ਤੱਕ ਪੁਲਿਸ ਵੱਲੋਂ ਵੀ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦ ਇਸ ਸਬੰਧੀ ਅਮਰਦੀਪ ਬਾਸੀ ਦੇ ਪਰਿਵਾਰਕ ਮੈਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕੋਈ ਵੀ ਸਪਸ਼ਟੀਕਰਨ ਦੇਣ ਤੋਂ ਇਨਕਾਰ ਕਰ ਦਿੱਤਾ।

LEAVE A REPLY

Please enter your comment!
Please enter your name here