ਨਾਭਾ ’ਚ ਮਾਂ-ਧੀ ਤੋਂ ਪਰਸ ਝਪਟ ਕੇ ਲੁਟੇਰਾ ਫਰਾਰ; ਡਿੱਗਣ ਕਾਰਨ ਮਾਂ ਦੇ ਸਿਰ ’ਚ ਲੱਗੀ ਗੰਭੀਰ ਸੱਟ; 20 ਹਜ਼ਾਰ ਨਕਦੀ, ਦੋ ਮੋਬਾਈਲ ਫੋਨਾਂ ਦੀ ਲੁੱਟ

0
43

 

ਨਾਭਾ ’ਚ ਮੋਟਰ ਸਾਈਕਲ ਸਵਾਰ ਲੁਟੇਰੇ ਮਾਂ-ਧੀ ਤੋਂ ਪਰਸ ਖੋਹ ਕੇ ਫਰਾਰ ਹੋ ਗਏ। ਪਰਸ ਵਿਚ 20 ਹਜ਼ਾਰ ਨਕਦੀ, ਦੋ ਮੋਬਾਈਲ ਫੋਨ ਤੇ ਜ਼ਰੂਰੀ ਕਾਗਜਾਤ ਸਨ। ਘਟਨਾ ਵੇਲੇ ਦੋਵੇਂ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੀਆਂ ਸੀ ਕਿ ਮੋਟਰ ਸਾਇਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਦਾ ਪਰਸ ਖੋਹ ਲਿਆ, ਜਿਸ ਕਾਰਨ ਦੋਵੇਂ ਐਕਟਿਵਾ ਸਮੇਤ ਥੱਲੇ ਡਿੱਗ ਗਈਆਂ ਅਤੇ ਮਾਂ ਦੇ ਸਿਰ ਵਿਚ ਗੰਭੀਰ ਸੱਟ ਲੱਗ ਗਈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਉਧਰ ਘਟਨਾ ਤੋਂ ਬਾਅਦ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਪੀੜਤਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਵਾਲੇ ਲੋਕਾਂ ਨੇ ਕਿਹਾ ਕਿ ਸ਼ਹਿਰ ਅੰਦਰ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਨੇ ਜਦਕਿ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਐ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਲੁਟੇਰਿਆਂ ਖਿਲਾਫ ਸਖਤ  ਐਕਸ਼ਨ ਦੀ ਮੰਗ ਕੀਤੀ ਤਾਂ ਜੋ ਸਮਾਜ ਵਿਰੋਧੀ ਲੋਕਾਂ ਦੇ ਮਨਾਂ ਅੰਦਰ ਪੁਲਿਸ ਪ੍ਰਸ਼ਾਸਨ ਦਾ ਡਰ ਪੈਦਾ ਕੀਤਾ ਜਾ ਸਕੇ।
ਇਸੇ ਦੌਰਾਨ ਹਸਪਤਾਲ ਦੇ ਡਾਕਟਰ ਨੇ ਵੀ ਰੋਜ਼ਾਨਾ ਲੁੱਟ-ਖੋਹ ਦੌਰਾਨ ਲੋਕਾਂ ਦੇ ਜ਼ਖਮੀ ਹੋ ਕੇ ਹਸਪਤਾਲ ਆਉਣ ਦੀ ਗੱਲ ਕਹੀ ਐ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਰੋਜ਼ਾਨਾ ਅਜਿਹੇ ਮਾਮਲੇ ਪਹੁੰਚ ਰਹੇ ਨੇ ਜੋ ਚਿੰਤਾ ਦਾ ਵਿਸ਼ਾ ਐ।

LEAVE A REPLY

Please enter your comment!
Please enter your name here