ਅੰਮ੍ਰਿਤਸਰ ਨੌਰਥ ਵਿਚ ‘ਸੇਵਾ ਸਭਾ’ ਦੀ ਸ਼ੁਰੂਆਤ; ਭਾਜਪਾ ਨੇਤਾ ਅਕਸ਼ੇ ਸ਼ਰਮਾ ਨੇ ਦੱਸਿਆ ਲੋਕ-ਮੁੱਦਿਆਂ ਦਾ ਹੱਲ

0
16

ਭਾਜਪਾ ਆਗੂ ਅਕਸ਼ੇ ਸ਼ਰਮਾ ਨੇ ਅੰਮ੍ਰਿਤਸਰ ਨੌਰਥ ਹਲਕੇ ਵਿਚ ਇੱਕ ਨਵਾਂ ਸਮਾਜਿਕ ਕਾਰਜਕ੍ਰਮ “ਸੇਵਾ ਸਭਾ” ਲਾਂਚ ਕੀਤਾ ਹੈ। ਸ਼ਰਮਾ ਨੇ ਦੱਸਿਆ ਕਿ ਇਹ ਕੈਂਪ ਹਰ ਐਤਵਾਰ ਸਵੇਰੇ 461 ਡਾਇਮੰਡ ਐਵਨਿਊ ਤੇ ਲਗਾਇਆ ਜਾਵੇਗਾ, ਜਿੱਥੇ ਹਲਕੇ ਦੇ ਨਿਵਾਸੀ ਆਪਣੀਆਂ ਰੋਜ਼ਮਰਾ ਦੀਆਂ ਸਮੱਸਿਆਵਾਂ ਸਿੱਧਾ ਬਿਆਨ ਕਰ ਸਕਣਗੇ ਅਤੇ ਮਦਦ ਲਈ ਰਾਹ ਲੱਭ ਸਕਣਗੇ। ਮੀਡੀਆ ਨਾਲ ਗੱਲਬਾਤ ਕਰਦਿਆਂ ਅਕਸ਼ੇ ਸ਼ਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਚਲ ਰਹੀਆਂ ਯੋਜਨਾਵਾਂ ਨੂੰ ਜਮੀਨੀ ਸਤਰ ਤੱਕ ਲਿਆਉਣਾ ਇਸ ਮਿਸ਼ਨ ਦਾ ਮੁੱਖ ਟੀਚਾ ਹੈ।
ਬੱਚਿਆਂ ਦੀ ਪੜ੍ਹਾਈ ਹੋਵੇ ਜਾਂ ਰਿਹਾਇਸ਼, ਸਿਹਤ ਜਾਂ ਪਾਣੀ ਵਾਲੀਆਂ ਸਮੱਸਿਆਵਾਂ ਜੋ ਵੀ ਮੁੱਦੇ ਹਨ, ਲੋਕ ਸਾਡੇ ਕੋਲ ਆ ਕੇ ਦੱਸ ਸਕਦੇ ਹਨ। ਅਸੀਂ ਸਰਕਾਰ ਦੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਹਾਲਾਤ ਸੁਧਾਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਅਕਸ਼ੇ ਸ਼ਰਮਾ ਨੇ ਅੰਮ੍ਰਿਤਸਰ ਨੌਰਥ ਦੇ ਹਾਲਾਤਾਂ ਨੂੰ “ਤਰਸਯੋਗ” ਕਹਿ ਕੇ ਉਮੀਦ ਜਤਾਈ ਕਿ ਸੇਵਾ ਸਭਾ ਨੇ ਹਲਕਾ ਦੇ ਲੋਕਾਂ ਦੀ ਰੋਜ਼ਮਰਰਾ ਦੀਆਂ ਮੁਸ਼ਕਿਲਾਂ ਹੱਲ ਕਰਨ ਵਿੱਚ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਵਿੱਚ ਮਦਦ ਕਰੇਗੀ।
ਉਨ੍ਹਾਂ ਨੇ ਦੱਸਿਆ ਕਿ ਕਈ ਪ੍ਰਦਾਨ ਮੰਤਰੀ ਲਾਂਚ ਕੀਤੀਆਂ ਸਕੀਮਾਂ ਦਾ ਲਾਭ ਅਜੇ ਵੀ ਜ਼ਮੀਨੀ ਸਤਰ ਤੇ ਨਹੀਂ ਪਹੁੰਚਿਆ ਅਤੇ ਇਨ੍ਹਾਂ ਲਈ ਲੋਕਾਂ ਨੂੰ ਜਾਣੂ ਕਰਨਾ ਅਤੇ ਦਸਤਾਵੇਜ਼ੀ ਸਹਾਇਤਾ ਮੁਹੱਈਆ ਕਰਵਾਉਣ ਦੀ ਲੋੜ ਹੈ। ਉਹਨਾਂ ਨੇ ਪੁਰਾਣੇ ਘਰਾਂ ਦੀ ਖ਼ਤਰਨਾਕ ਸਥਿਤੀ, ਬੇਰੁਜ਼ਗਾਰੀ ਅਤੇ ਘਰਾਂ ਦੀ ਰਿਹਾਇਸ਼ੀ ਸਮੱਸਿਆਵਾਂ ਨੂੰ ਵੀ ਉਭਾਰਿਆ। ਅਕਸ਼ੇ ਸ਼ਰਮਾ ਨੇ ਕਿਹਾ ਕਿ ਪਾਰਟੀ ਰੰਗ ਤੇ ਧਿਆਨ ਨਾ ਦਿੰਦਿਆਂ ਹੀ ਲੋਕਾਂ ਦੀ ਸੱਚੀ ਸੁਣਵਾਈ ਕੀਤੀ ਜਾਵੇਗੀ ਅਤੇ ਹਰ ਪਾਰਟੀ ਦੇ ਨੇਤਿਆਂ ਨੂੰ ਲੋਕਾਂ ਦੇ ਸਾਹਮਣੇ ਖੁਲ ਕੇ ਮੁੱਦੇ ਸੁਣਨ ਲਈ ਬੁਲਾਇਆ ਜਾਵੇਗਾ।

LEAVE A REPLY

Please enter your comment!
Please enter your name here