ਗੜ੍ਹਸ਼ੰਕਰ ਦੇ ਪਿੰਡ ਮੇਘੋਵਾਲ ’ਚ ਕਾਂਗਰਸੀ ਆਗੂਆਂ ਦਾ ਇਕੱਠ; ਸ਼ੋਸ਼ਲ ਮੀਡੀਆ ਸੈਕਟਰੀ ਦਿਲਵਿੰਦਰ ਢਿੱਲੋਂ ਸਮੇਤ ਆਗੂ ਸ਼ਾਮਲ

0
17

ਗੜ੍ਹਸ਼ੰਕਰ ਦੇ ਪਿੰਡ ਮੇਘੋਵਾਲ ਵਿਖੇ ਗੁਰਤੇਜ ਸਿੰਘ ਪੰਨੂ ਚੇਅਰਮੈਨ ਸੋਸ਼ਲ ਮੀਡੀਆ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ਦੇ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਵਿੱਚ ਦਲਵਿੰਦਰ ਸਿੰਘ ਢਿੱਲੋਂ  ਸੈਕਟਰੀ ਸ਼ੋਸ਼ਲ ਮੀਡੀਆ ਕਾਂਗਰਸ, ਬਲਵਿੰਦਰ ਸਿੰਘ ਨੂੰ ਸੈਕਟਰੀ ਐਸ. ਸੀ.ਵਿੰਗ ਕਾਂਗਰਸ ਤੋਂ ਇਲਾਵਾ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਵਾਇਆ। ਇਕੱਠ ਵਿਚ ਸ਼ਾਮਲ ਆਗੂਆਂ ਨੇ ਅਮਨ ਕਾਨੂੰਨ, ਨਸ਼ੇ ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰ ਵੱਲ ਨਿਸ਼ਾਨੇ ਸੇਧੇ। ਕਾਂਗਰਸੀ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਹਰ ਫਰੰਟ ਤੇ ਫੇਲ੍ਹ ਹੋਈ ਐ, ਇਸ ਲਈ ਆਉਂਦੀਆਂ ਚੋਣਾਂ ਵਿਚ ਕਾਂਗਰਸ ਸ਼ਾਨਦਾਰ ਜਿੱਤ ਦਰਜ ਕਰ ਕੇ ਸਰਕਾਰ ਬਣਾਏਗੀ।
ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਗੁਰਤੇਜ ਸਿੰਘ ਪੰਨੂ ਕਾਂਗਰਸ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਕਾਇਮ ਕਰਨ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਫੇਲ ਸਾਬਿਤ ਹੋਈ ਹੈ ਜਿਸਦੇ ਕਾਰਨ ਹਲਕਾ ਗੜ੍ਹਸ਼ੰਕਰ ਦੇ ਵਿੱਚ ਲਗਾਤਾਰ ਫਾਇਰਿੰਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਲੋਕ ਸਹਿਮ ਦੇ ਵਿੱਚ ਡੁੱਬੇ ਹੋਏ ਹਨ। ਗੁਰਤੇਜ ਸਿੰਘ ਪੰਨੂ ਕਾਂਗਰਸ ਨੇ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੇ ਵਿੱਚ ਕਰੋੜਾਂ ਰੁਪਏ ਦੀਆਂ ਸੜਕਾਂ ਸਿਰਫ਼ ਕਾਗਜ਼ਾਂ ਦੇ ਵਿੱਚ ਬਣਾਈਆਂ ਗਈਆਂ ਹਨ ਪਰੰਤੂ ਜਮੀਨੀ ਹਕੀਕਤ ਦੇ ਵਿੱਚ ਇਹਨਾਂ ਸੜਕਾਂ ਤੇ ਧੇਲੇ ਦਾ ਕੰਮ ਨਹੀਂ ਹੋਇਆ। ਗੁਰਤੇਜ਼ ਸਿੰਘ ਪੰਨੂ ਕਾਂਗਰਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਨ੍ਹਾਂ ਸੜਕਾਂ ਤੇ ਹੋਏ ਕਰੋੜਾਂ ਰੁਪਏ ਦੇ ਘੋਟਾਲੇ ਦੇ ਦੋਸ਼ੀਆਂ ਦੇ ਉੱਪਰ ਕਾਰਵਾਈ ਨਾਂ ਕੀਤੀ ਤਾਂ ਉਹ ਸੰਘਰਸ਼ ਕਰਨਗੇ।
ਗੁਰਤੇਜ ਸਿੰਘ ਪੰਨੂ ਕਾਂਗਰਸ ਨੇ ਕਿਹਾ ਕਿ ਅੱਜ ਹਲਕਾ ਗੜ੍ਹਸ਼ੰਕਰ ਦੇ ਲੋਕਾਂ ਨੂੰ ਸਰਕਾਰ ਦੇ ਨੁਮਾਇੰਦੇ ਵਲੋਂ ਅਫਸਰਾਂ ਦੀ ਮੱਦਦ ਨਾਲ ਧਮਕਾਇਆ ਜਾ ਰਿਹਾ ਅਤੇ ਨਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ, ਜਿਹੜੇ ਕਿ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਹਨਾਂ ਹਲਕੇ ਦੇ ਲੋਕਾਂ ਨੂੰ ਆਸ਼ਵਾਸਨ ਦਵਾਇਆ ਕਿ ਜੇਕਰ ਕਿਸੇ ਵੀ ਕਾਂਗਰਸ ਵਰਕਰ ਦੇ ਨਾਲ ਕਿਸੀ ਵੀ ਤਰ੍ਹਾਂ ਦੇ ਨਾਲ ਧੱਕਾ ਹੁੰਦਾ ਹੈ ਤਾਂ ਉਹ ਇਸਦਾ ਡੱਟਕੇ ਵਿਰੋਧ ਕਰਨਗੇ। ਗੁਰਤੇਜ ਸਿੰਘ ਪੰਨੂ ਕਾਂਗਰਸ ਨੇ ਕਿਹਾ ਕਿ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।

LEAVE A REPLY

Please enter your comment!
Please enter your name here