ਪੰਜਾਬ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪੀਯੂ ਮਾਮਲੇ ਦੀ ਵਿਰੋਧ; ਕੇਂਦਰ ਤੇ ਲਾਏ ਪੰਜਾਬ ਦੇ ਵਿਰਸੇ ਤੇ ਹਮਲੇ ਦੇ ਇਲਜ਼ਾਮ; ਹਰ ਪੱਧਰ ਦੀ ਲੜਾਈ ਲੜਣ ਦਾ ਕੀਤਾ ਐਲਾਨ By admin - November 2, 2025 0 19 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਨੇ ਵੀ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ ਆਵਾਜ਼ ਬੁਲੰਦ ਕੀਤੀ ਐ। ਪਾਰਟੀ ਦੇ ਸੀਨੀਅਰ ਆਗੂ ਬੰਟੀ ਰੋਮਾਣਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਟੀ ਸਾਡੀ ਰੂਹ ਦਾ ਹਿੱਸਾ ਹੈ ਅਤੇ ਇਸ ਤੇ ਜੇਕਰ ਕੋਈ ਮਾੜੀ ਮਨਸ਼ਾ ਨਾਲ ਵਾਰ ਕਰੇਗਾ ਤਾਂ ਅਸੀਂ ਇਸ ਦਾ ਡੱਟ ਕੇ ਵਿਰੋਧ ਕਰਾਂਗੇ। ਉਨ੍ਹਾਂ ਕਿਹਾ ਕਿ 2021 ਵਿਚ ਵੀ ਅਜਿਹਾ ਯਤਨ ਹੋਇਆ ਸੀ, ਜਿਸ ਨੂੰ ਲਾਗੂ ਨਹੀਂ ਸੀ ਹੋਣ ਦਿੱਤਾ ਗਿਆ ਅਤੇ ਹੁਣ ਵੀ ਅਕਾਲੀ ਦਲ ਇਸ ਧੱਕੇ ਖਿਲਾਫ ਡੱਟ ਕੇ ਲੜਾਈ ਲੜਾਂਗੇ। ਅਕਾਲੀ ਆਗੂ ਨੇ ਕਿਹਾ ਕਿ ਆਰਐਸਐਸ ਕੇਂਦਰ ਸਰਕਾਰ ਰਾਹੀਂ ਪੰਜਾਬ ਯੂਨੀਵਰਸਿਟੀ ਉਤੇ ਕਬਜਾ ਕਰਨਾ ਚਹੁੰਦੀ ਹੈ ਅਤੇ ਆਪਣੀ ਮਰਜੀ ਮੁਤਾਬਿਕ ਪੰਜਾਬ ਦਾ ਇਤਿਹਾਸ ਕਥਿਤ ਆਪਣੇ ਮੁਤਾਬਿਕ ਵਿਦਿਆਰਥੀਆਂ ਨੂੰ ਪੜ੍ਹਾ ਕੇ ਉਹਨਾਂ ਦੀ ਸੋਚ ਨੂੰ ਆਪਣੇ ਮੁਤਾਬਿਕ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ PU ਪੰਜਾਬ ਦਾ ਵਿਰਸਾ ਹੈ, ਪੰਜਾਬੀਆਂ ਦੀ ਰੂਹ ਹੈ ਇਸ ਤੇ ਜੇਕਰ ਕੇਂਦਰ ਮਾੜੀ ਨੀਅਤ ਨਾਲ ਵਾਰ ਕਰੇਗਾ ਉਸ ਸ਼੍ਰੋਮਣੀ ਅਕਾਲੀ ਦਲ ਡਟਵਾਂ ਵਿਰੋਧ ਕਰੇਗੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 15 ਨਵੰਬਰ ਦੇ ਨੇੜੇ ਤੇੜੇ PU ਦੇ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰ੍ਹਾਂ ਅਜਿਹੇ ਹੀ ਪਹਿਲਾਂ 2021 ਵਿਚ ਜਾਰੀ ਹੋਏ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਸੀ ਹੋਣ ਦਿੱਤੇ ਉਸੇ ਤਰਾਂ ਇਸ ਨੋਟੀਫਿਕੇਸ਼ਨ ਨੂੰ ਵੀ ਲਾਗੂ ਨਹੀਂ ਹੋਣ ਦੇਣਗੇ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਕੋਈ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰੇ। ਉਹਨਾਂ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਪੰਜਾਬ ਦੇ ਲੋਕਾਂ ਨੇ 92 MLA ਇਕੋ ਪਾਰਟੀ ਦੇ ਜਿਤਾ ਕੇ ਮਜਬੂਤ ਸਰਕਾਰ ਬਣਾਈ ਸੀ ਜੋ ਪੰਜਾਬ ਦੇ ਹਿੱਤਾਂ ਲਈ ਮਜ਼ਬੂਤੀ ਨਾਲ ਖੜ੍ਹ ਸਕੇ ਪਰ ਅਫਸੋਸ ਕੇ ਪੰਜਾਬ ਸਰਕਾਰ ਨੇ ਕੇਂਦਰ ਦੇ ਇਸ ਫੈਸਲੇ ਖਿਲਾਫ ਖੁਲ੍ਹ ਕੇ ਕੁੱਝ ਨਹੀਂ ਬੋਲਿਆ ਜੋ ਇਨ੍ਹਾਂ ਦੇ ਦੇ ਕੇਂਦਰ ਅੱਗੇ ਗੋਡੇ ਟੇਕਣ ਦਾ ਸਬੂਤ ਹੈ।