ਅੰਮ੍ਰਿਤਸਰ ਦੇ ਹੋਟਲ ਅੰਦਰ ਵਾਪਰੀ ਲੜਕੀ ਨਾਲ ਰੇਪ ਦੀ ਘਟਨਾ/ ਪਟਿਆਲਾ ਤੋਂ ਬੁਆਏ ਫਰੈਂਡ ਨਾਲ ਅੰਮ੍ਰਿਤਸਰ ਆਈ ਸੀ ਪੀੜਤਾ/ ਪੁਲਿਸ ਨੇ 5 ਜਣਿਆਂ ਨੂੰ ਹਿਰਾਸਤ ’ਚ ਲੈ ਕੇ ਜਾਂਚ ਕੀਤੀ ਸ਼ੁਰੂ

0
11

ਗੁਰੂ ਨਗਰੀ ਅੰਮ੍ਰਿਤਸਰ ਅੰਦਰ ਇਕ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਐ। ਇੱਥੇ ਇਕ ਹੋਟਲ ਵਿਚ ਇਕ ਲੜਕੀ ਨਾਲ ਸਮੂਹਿਕ ਜਬਰ ਜਨਾਹ ਹੋਇਆ ਐ। ਪੀੜਤਾ ਪਟਿਆਲਾ ਨਾਲ ਸਬੰਧਤ ਦੱਸੀ ਜਾ ਰਹੀ ਐ, ਜੋ ਆਪਣੇ ਦੋਸਤ ਨਾਲ ਅੰਮ੍ਰਿਤਸਰ ਆਈ ਸੀ, ਜਿੱਥੇ ਉਕਤ ਲੜਕਾ ਉਸ ਨੂੰ ਆਪਣੇ ਦੋਸਤਾਂ ਹਵਾਲੇ ਕਰ ਕੇ ਫਰਾਰ ਹੋ ਗਿਆ। ਲੜਕੇ ਦੇ ਦੋ ਦੋਸਤ ਉਸ ਨੂੰ ਬੱਸ ਸਟੈਂਡ ਨੇੜਲੇ ਇਕ ਹੋਟਲ ਵਿਚ ਲੈ ਗਏ, ਜਿੱਥੇ ਉਨ੍ਹਾਂ ਨੇ ਵਾਰੀ ਵਾਰੀ ਉਸ ਨਾਲ ਜਬਰ ਜਿਨਾਹ ਕੀਤਾ। ਪੀੜਤਾ ਨੇ ਇਸ ਮਾਮਲੇ ਵਿਚ ਹੋਟਲ ਦੇ ਤਿੰਨ ਮੁਲਾਜਮਾਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਐ। ਪੀੜਤਾ ਦੇ ਦੱਸਣ ਮੁਤਾਬਕ ਉਸ ਨੇ ਹੋਟਲ ਵਿਚੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਆਟੋ ਚਾਲਕ ਨਿਹੰਗ ਸਿੰਘ ਨੂੰ ਆਪਬੀਤੀ ਦੱਸੀ, ਜਿਸ ਨੇ ਨਿਹੰਗ ਸਿੰਘਾਂ ਦੀ ਮਦਦ ਨਾਲ ਪੁਲਿਸ ਤਕ ਪਹੁੰਚ ਕੀਤੀ। ਮੌਕੇ ਤੇ ਪਹੁੰਚੀ ਪੁਲਿਸ ਨੇ ਨਿਹੰਗ ਸਿੰਘਾਂ ਦੀ ਮਦਦ ਨਾਲ ਹੋਟਲ ਵਿਚ ਰੇਡ ਕਰ ਕੇ ਕੁੱਝ ਮੁੰਡਿਆਂ ਨੂੰ ਹਿਰਾਸਤ ਵਿਚ ਲਿਆ ਐ। ਮੌਕੇ ਤੇ  ਪਹੁੰਚੇ ਨਿਹੰਗ ਸਿੰਘ ਭਾਈ ਪਰਮਜੀਤ ਸਿੰਘ ਅਕਾਲੀ ਨੇ ਪ੍ਰਸ਼ਾਸਨ ਤੋਂ ਹੋਟਲਾਂ ਅੰਦਰ  ਗਲਤ ਕੰਮ ਕਰਵਾਉਣ ਵਾਲੇ ਹੋਟਲ ਮਾਲਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਨੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਦੀ ਗੱਲ ਕਹੀ ਐ।

LEAVE A REPLY

Please enter your comment!
Please enter your name here