Uncategorized ਬਟਾਲਾ ਪੁਲਿਸ ਵੱਲੋਂ ਗੈਂਗਸਟਰ ਦਾ ਐਨਕਾਊਟਰ/ ਹਥਿਆਰਾਂ ਦੀ ਰਿਕਵਰੀ ਦੌਰਾਨ ਹੋਇਆ ਮੁਕਾਬਲਾ/ ਪੁਲਿਸ ਨੇ ਗੈਂਗਸਟਰ ਨੂੰ ਜ਼ਖ਼ਮੀ ਹਾਲਤ ’ਚ ਕੀਤਾ ਕਾਬੂ By admin - May 6, 2025 0 7 Facebook Twitter Pinterest WhatsApp ਬਟਾਲਾ ਪੁਲਿਸ ਦੀ ਗੋਲੀ ਨਾਲ ਇਕ ਖਤਰਨਾਕ ਗੈਂਗਸਟਰ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਐ। ਜ਼ਖਮੀ ਹੋਏ ਗੈਂਗਸਟਰ ਦੀ ਪਛਾਣ ਮੋਹਿਤ ਕਾਕਾ ਵਜੋਂ ਹੋਈ ਐ, ਜੋ ਬੀਤੇ ਦਿਨਾਂ ਦੌਰਾਨ ਵਾਪਰੀਆਂ ਕਈ ਗੋਲੀ ਚੱਲਣ ਦੀਆਂ ਘਟਨਾਵਾਂ ਵਿਚ ਸ਼ਾਮਲ ਸੀ। ਜਾਣਕਾਰੀ ਅਨੁਸਾਰ ਪੁਲਿਸ ਨੇ ਬੀਤੇ ਦਿਨ ਵੱਖ ਵੱਖ ਘਟਨਾਵਾਂ ਵਿਚ ਸ਼ਾਮਲ 5 ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿਚ ਸ਼ਾਮਲ ਮੋਹਿਤ ਕਾਕਾ ਨਾਮ ਦੇ ਗੈਂਗਸਟਰ ਨੇ ਪੁਲਿਸ ਨੂੰ ਨਸ਼ੇ ਦੀ ਖੇਪ ਬਰਾਮਦ ਕਰਵਾਉਣ ਦੀ ਇਕਸਾਫ ਕੀਤਾ ਸੀ ਅਤੇ ਜਦੋਂ ਪੁਲਿਸ ਉਸ ਨੂੰ ਦੱਸੀ ਥਾਂ ਤੇ ਲੈ ਕੇ ਗਈ ਤਾਂ ਉਸ ਨੇ ਉਥੇ ਛੁਪਾਏ ਪਿਸਟਲ ਨਾਲ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਦੀ ਜੁਆਬੀ ਕਾਰਵਾਈ ਦੌਰਾਨ ਗੈਂਗਸਟਰ ਮੋਹਿਤ ਕਾਕਾ ਜ਼ਖਮੀ ਹੋ ਗਿਆ। ਪੁਲਿਸ ਨੇ ਮੁਲਜਮ ਨੇ ਮੁਲਜਮ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।