ਸਮਰਾਲਾ ’ਚ ਵਿਧਾਇਕ ਵੱਲੋਂ ਸੜਕ ਦੇ ਕੰਮ ਉਦਘਾਟਨ; ਪਿੰਡ ਉਟਾਲਾ ਤੋਂ ਬਾਲਿਓ ਤਕ ਨਵੀਂ ਬਣੇਗੀ ਸੜਕ; 6 ਕਰੋੜ ਦੀ ਆਵੇਗੀ ਲਾਗਤ, ਸਾਲ ਪਹਿਲਾਂ ਸ਼ੁਰੂ ਹੋਇਆ ਕੰਮ

0
57

ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਅੱਜ ਪਿੰਡ ਉਟਾਲਾ ਤੋਂ ਪਿੰਡ ਬਾਲਿਓ ਤਕ ਬਣਨ ਵਾਲੀ ਸੜਕ ਦੇ ਕੰਮ ਦਾ ਉਦਘਾਟਨ ਕੀਤੀ। 6 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦੇ ਬਣਨ ਨਾਲ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਲੋਕਾਂ ਦੀ ਦਿੱਕਤ ਨੂੰ ਦੇਖਦਿਆਂ ਸੜਕ ਦਾ ਕੰਮ ਮਿਆਦ ਪੁੱਗਣ ਤੋਂ ਇਕ ਸਾਲ ਪਹਿਲਾਂ ਕਰਵਾਇਆ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਬਾਕੀ ਰਹਿੰਦੀਆਂ ਸੜਕਾਂ ਦਾ ਕੰਮ ਵੀ ਇਸੇ ਤਰ੍ਹਾਂ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।
ਵਿਧਾਇਕ ਦਿਆਲਪੁਰਾ ਨੇ ਅੱਗੇ ਕਿਹਾ ਕਿ ਕੁਝ ਸਮੇਂ ਪਹਿਲਾਂ ਭਾਰੀ ਬਰਸਾਤ ਆਉਣ ਕਾਰਨ ਸ਼ਹਿਰ ਦੀਆਂ ਸੜਕਾਂ ਟੁੱਟ ਗਈਆਂ ਸਨ ਪਰ ਉਹਨਾਂ ਸੜਕਾਂ ਦੀ ਮੁਰੰਮਤ ਦੀ ਮਿਆਦ ਅਗਲੇ ਸਾਲ ਤੱਕ ਸੀ ਪਰ ਸ਼ਹਿਰ ਵਾਸੀਆਂ ਦੀਆਂ ਦਿੱਕਤ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਇੱਕ ਸਾਲ ਪਹਿਲਾਂ ਹੀ ਲੋਕਾਂ ਨੂੰ ਰਾਹਤ ਦਵਾਉਣ ਲਈ ਪਿੰਡ ਓਟਾਲਾ ਤੋਂ ਪਿੰਡ ਬਾਲਿਓ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਇਸ ਉੱਪਰ ਕਰੀਬ 6 ਕਰੋੜ ਰੁਪਏ ਲਾਗਤ ਆਵੇਗੀ। ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਬਾਅਦ ਰਚਾਵਾ ਬੀਜਾ ਸੜਕ ਹੈ ਜਿਸ ਉੱਪਰ ਭਾਰੀ ਬਰਸਾਤਾ ਕਾਰਨ ਟੋਏ ਪਏ ਹਨ ਉਸ ਦਾ ਵੀ ਪੈਚ ਵਰਕ ਸ਼ੁਰੂ ਹੋ ਜਾਵੇਗਾ।

LEAVE A REPLY

Please enter your comment!
Please enter your name here