ਪੰਜਾਬ ਫਰੀਦਕੋਟ ਪੁਲਿਸ ਦੀ ਕਤਲ ਮਾਮਲੇ ’ਚ ਕਾਰਵਾਈ; ਘਟਨਾ ਲਈ ਜ਼ਿੰਮੇਵਾਰ 6 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ By admin - October 31, 2025 0 18 Facebook Twitter Pinterest WhatsApp ਫਰੀਦਕੋਟ ਪੁਲਿਸ ਨੇ ਬੀਤੇ ਦਿਨ ਕੋਟਕਪੂਰਾ ਵਿਖੇ ਫਾਇਰਿੰਗ ਦੌਰਾਨ ਹੋਏ ਕਤਲ ਮਾਮਲੇ ਵਿਚ 2 ਮੁੱਖ ਦੋਸ਼ੀਆਂ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਐ। ਪੁਲਿਸ ਨੇ ਮੁਲਜਮਾਂ ਪਾਸੋਂ ਵਾਰਦਾਤ ਦੌਰਾਨ ਵਰਤਿਆ ਗਿਆ ਅਸਲਾ ਵੀ ਬਰਾਮਦ ਕੀਤਾ ਐ। ਪੁਲਿਸ ਜਾਂਚ ਮੁਤਾਬਕ ਇਹ ਹਮਲਾ ਨਿੱਜੀ ਰੰਜ਼ਿਸ਼ ਦੇ ਚਲਦਿਆਂ ਕੀਤਾ ਗਿਆ ਸੀ। ਪੁਲਿਸ ਨੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਗ੍ਰਿਫਤਾਰ ਦੋਸ਼ੀਆ ਦੀ ਪਹਿਚਾਣ ਲਾਡੀ ਨਿਹੰਗ ਉਰਫ ਜਸਪ੍ਰੀਤ ਸਿੰਘ, ਸੁਖਮਨ ਗਿੱਲ ਉਰਫ ਸੁੱਖਾ, ਮੰਨੂ ਉਰਫ ਮਨੀ, ਸੰਦੀਪ ਸਿੰਘ ਉਰਫ ਤੋਤੀ, ਭਿੰਦਰ ਸਿੰਘ ਉਰਫ ਮਨੀ ਵਜੋ ਹੋਈ ਹੈ ਅਤੇ ਇੱਕ ਜੁਵੇਨਾਇਲ ਨੂੰ ਵੀ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆ ਪਾਸੋ ਵਾਰਦਾਤ ਦੌਰਾਨ ਵਰਤੇ ਗਏ 09 ਐਮ.ਐਮ ਪਿਸਟਲ ਅਤੇ 01 ਜਿੰਦਾ ਰੌਦ ਵੀ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਮਿਤੀ 21 ਅਕਤੂਬਰ 2025 ਦੀ ਸ਼ਾਮ ਨੂੰ ਮੁਲਜਮਾਂ ਵੱਲੋਂ ਬਠਿੰਡਾ ਰੋਡ ਉਤੇ ਸੈਟਰਲ ਬੈਕ ਦੇ ਸਾਹਮਣੇ ਨਰੇਸ਼ ਕੁਮਾਰ ਨਾਮ ਦੇ ਵਿਅਕਤੀ ਵੱਲੋਂ ਦਿਵਾਲੀ ਸਬੰਧੀ ਲਗਾਏ ਗਏ ਸਟਾਲ ਤੇ ਫਾਇਰਿੰਗ ਕੀਤੀ ਸੀ, ਜਿਸ ਨਾਲ ਨਰੇਸ਼ ਕੁਮਾਰ ਜ਼ਖਮੀ ਹੋ ਗਿਆ ਸੀ, ਜਿਸ ਦਾ ਬਾਅਦ ਵਿਚ ਮੌਤ ਹੋ ਗਈ ਸੀ। ਪੁਲਿਸ ਦੀ ਮੁੱਢਲੀ ਪੁੱਛਗਿੱਛ ਮੁਤਾਬਕ ਇਹ ਹਮਲਾ ਨਿੱਜੀ ਰੰਜਿਸ਼ ਦੇ ਚਲਦਿਆਂ ਕੀਤਾ ਗਿਆ ਸੀ।