ਪੰਜਾਬ ਲੁਧਿਆਣਾ ’ਚ ਦੁਕਾਨਦਾਰ ਨਾਲ ਕੁੱਟਮਾਰ ਤੇ ਲੁੱਟ; ਦੁਕਾਨਦਾਰ ਨੇ 2 ਲੱਖ ਲੁੱਟਣ ਦੇ ਲਾਏ ਇਲਜ਼ਾਮ; ਘਟਨਾ ਸੀਸੀਟੀਵੀ ਕੈਦ, ਪੁਲਿਸ ਕਰ ਰਹੀ ਜਾਂਚ By admin - October 31, 2025 0 16 Facebook Twitter Pinterest WhatsApp ਲੁਧਿਆਣਾ ਦੀ ਗਾਂਧੀ ਨਗਰ ਮਾਰਕੀਟ ਵਿਚ ਦੁਕਾਨਦਾਰ ਨਾਲ ਕੁੱਟਮਾਰ ਤੇ ਲੁੱਟ ਦੀ ਖਬਰ ਸਾਹਮਣੇ ਆਈ ਐ। ਪੀੜਤ ਦੁਕਾਨਦਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਦੁਕਾਨਦਾਰ ਦੇ ਦੱਸਣ ਮੁਤਾਬਕ ਉਸ ਨੇ ਇਕ ਆਟੋ ਚਾਲਕ ਨੂੰ ਦੁਕਾਨ ਅੱਗੋਂ ਆਟੋ ਹਟਾਉਣ ਨੂੰ ਕਿਹਾ ਸੀ, ਜਿਸ ਨੇ ਬਾਅਦ ਵਿਚ ਸਾਥੀਆਂ ਦੀ ਮਦਦ ਨਾਲ ਦੁਕਾਨ ਅੰਦਰ ਦਾਖਲ ਹੋ ਕੇ ਹਮਲਾ ਕਰ ਦਿੱਤਾ। ਪੀੜਤ ਦਾ ਇਲਜਾਮ ਐ ਕਿ ਹਮਲਾਵਰ ਕੁੱਟਮਾਰ ਕਰਦਿਆਂ 2 ਲੱਖ ਰੁਪਏ ਲੈ ਕੇ ਫਰਾਰ ਹੋ ਗਏ ਨੇ। ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਐ।