ਪੰਜਾਬ ਬਰਨਾਲਾ ’ਚ ਐਸਐਸਪੀ ਦੀ ਅਗਵਾਈ ਹੇਠ ਮੈਰਾਥਨ ਦੌੜ; ਪੰਜ ਕਿਲੋਮੀਟਰ ਦੌੜ ’ਚ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ By admin - October 31, 2025 0 18 Facebook Twitter Pinterest WhatsApp ਬਰਨਾਲਾ ਪੁਲਿਸ ਵੱਲੋਂ ਅੱਜ ਸਰਦਾਰ ਵੱਲਭਫ ਭਾਈ ਪਟੇਲ ਦੇ ਜਨਮ ਦਿਨ ਨੂੰ ਸਮਰਪਿਤ ਮੈਰਾਥਨ ਦੌੜ ਕਰਵਾਈ ਗਈ। ਐਸਐਸਪੀ ਮੁਹੰਮਦ ਸਰਫਰਾਜ ਆਲਮ ਦੀ ਅਗਵਾਈ ਹੇਠ ਕਰਵਾਈ ਗਈ ਦੌੜ ਵਿਚ ਵੱਖ ਵੱਖ ਸਕੂਲਾਂ ਤੋਂ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਦੇਸ਼ ਲਈ ਕੀਤੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਹਾੜਾ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਐ ਜੋ ਸਾਡੇ ਲਈ ਗੋਰਵਸ਼ਾਲੀ ਐ। ਉਨ੍ਹਾਂ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਦੇ ਦੇਸ਼ ਲਈ ਕੀਤੇ ਕੰਮਾਂ ਦੀ ਬਦੌਲਤ ਹੀ ਅੱਜ ਅਸੀਂ ਅਖੰਡ ਭਾਰਤ ਅੰਦਰ ਆਜਾਦੀ ਦਾ ਸਾਹ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਦੀ ਅਖੰਡਤਾ ਲਈ ਕੀਤੇ ਕੰਮਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਇਸ ਲਈ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਕੰਮਾਂ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਇਹ ਮੈਰਥਾਨ ਦੌੜ ਕਰਵਾਈ ਗਈ ਐ। ਪੰਜ ਕਿਲੋਮੀਟਰ ਦੀ ਇਸ ਮੈਰਾਥਾਨ ਦੌੜ ਵਿਚ ਵਿਦਿਆਰਥੀਆਂ ਤੋਂ ਇਲਾਵਾ ਸ਼ਹਿਰ ਦੇ ਪਤਵੰਤਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।