ਪੰਜਾਬ ਮਾਛੀਵਾੜਾ ਸਾਹਿਬ ’ਚ ਹੇਅਰ ਡਰੈਸਰ ਦੇ ਮਾਰੀ ਗੋਲੀ; ਕਾਰ ਸਵਾਰ ਗੋਲੀ ਮਾਰ ਕੇ ਹੋਏ ਫਰਾਰ By admin - October 31, 2025 0 22 Facebook Twitter Pinterest WhatsApp ਮਾਛੀਵਾੜਾ ਵਿਖੇ ਕਾਰ ਸਵਾਰਾਂ ਵੱਲੋਂ ਹੇਅਰ ਡਰੈਸਰ ਦਾ ਕੰਮ ਕਰਦੇ ਸਖਸ਼ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੀ ਖਬਰ ਐ। ਪੀੜਤ ਦੀ ਪਛਾਣ ਰੋਸ਼ਨ ਹੰਸ ਵਜੋਂ ਹੋਈ ਐ, ਜਿਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ। ਪੀੜਤ ਦੇ ਦੱਸਣ ਮੁਤਾਬਕ ਉਸ ਦੀ ਕਿਸੇ ਨਾਲ ਕੋਈ ਦਮਸ਼ਣੀ ਨਹੀਂ ਐ ਅਤੇ ਗੋਲੀ ਚਲਾਉਣ ਵਾਲੇ ਕੌਣ ਹਨ, ਉਸ ਨੂੰ ਕੁੱਝ ਪਤਾ ਨਹੀਂ ਐ। ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਹਸਪਤਾਲ ਵਿਚ ਜਖ਼ਮੀ ਰੌਸ਼ਨ ਹੰਸ ਨੇ ਦੱਸਿਆ ਕਿ ਉਹ ਆਪਣੇ ਘਰ ਨੇੜ੍ਹੇ ਗਊਸ਼ਾਲਾ ਰੋਡ ’ਤੇ ਖੜ੍ਹਾ ਸੀ ਕਿ ਇੱਕ ਕਾਰ ਅਚਾਨਕ ਉਸ ਕੋਲ ਆ ਕੇ ਰੁਕੀ ਜਿਸ ’ਚੋਂ ਇੱਕ ਵਿਅਕਤੀ ਜਿਸਦਾ ਮੂੰਹ ਬੰਨ੍ਹਿਆ ਸੀ, ਨੇ ਗਾਲੀ-ਗਲੋਚ ਕਰਦਿਆਂ ਕਿਹਾ ਕਿ ਤੂੰ ਸਾਡਾ ਰਸਤਾ ਰੋਕੇਗਾਂ ਤਾਂ ਫਿਰ ਉਸਨੇ ਗੋਲੀ ਚਲਾ ਦਿੱਤੀ। ਉਹ ਗਲੀ ਵੱਲ ਭੱਜ ਪਿਆ ਅਤੇ ਦੇਖਿਆ ਕਿ ਉਸਦੇ ਪੇਟ ’ਚੋਂ ਖੂਨ ਨਿਕਲ ਰਿਹਾ ਹੈ। ਤੁਰੰਤ ਉਸ ਨੂੰ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ ਜਿੱਥੇ ਕਿ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫ਼ਰ ਕਰ ਦਿੱਤਾ ਗਿਆ। ਹੇਅਰ ਡਰੈਸਰ ਦੇ ਦੱਸਣ ਮੁਤਾਬਕ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਐ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਕਰਮਜੀਤ ਸਿੰਘ ਗਰੇਵਾਲ, ਥਾਣਾ ਮੁਖੀ ਹਰਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਮਾਛੀਵਾੜਾ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਗਈ। ਪੁਲਿਸ ਵਲੋਂ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਅਤੇ ਦੇਖਿਆ ਗਿਆ ਕਿ ਬਿਨ੍ਹਾਂ ਨੰਬਰ ਪਲੇਟ ਤੋਂ ਵਰਨਾ ਕਾਰ ਰੋਪੜ ਰੋਡ ਤੋਂ ਗਊਸ਼ਾਲਾ ਰੋਡ ਵੱਲ ਆਈ ਤੇ ਫਿਰ ਚਾਲਕ ਨੇ ਅੱਗੇ ਜਾ ਕੇ ਕਾਰ ਵਾਪਸ ਮੋੜ ਲਈ। ਕਾਰ ਵਾਪਸੀ ਮੌਕੇ ਇਨ੍ਹਾਂ ’ਚੋਂ ਸਵਾਰ ਇੱਕ ਹਮਲਾਵਾਰ ਜਿਸ ਦਾ ਮੂੰਹ ਬੰਨ੍ਹਿਆ ਸੀ ਉਸਨੇ ਸੜਕ ’ਤੇ ਖੜ੍ਹੇ ਰੌਸ਼ਨ ਹੰਸ ਉੱਪਰ ਗੋਲੀ ਚਲਾ ਦਿੱਤੀ। ਫਿਲਹਾਲ ਪੁਲਿਸ ਵਲੋਂ ਸ਼ਹਿਰ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਾਰਾਂ ਦੀ ਪੈੜ ਨੱਪੀ ਜਾ ਸਕੇ।