ਪੰਜਾਬ ਲੁਧਿਆਣਾ ਮਿਲਕ ਪਲਾਟ ਨੇ ਵੰਡੀ ਮੁਆਵਜਾ ਰਾਸ਼ੀ; ਬੀਤੇ ਦਿਨੀਂ ਵਾਪਰੇ ਹਾਦਸੇ ’ਚ ਗੁਆਈ ਸੀ ਜਾਨ; ਚੇਅਰਮੈਨ ਨੇ ਸੌਂਪੇ ਮ੍ਰਿਤਕ ਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਚੈੱਕ By admin - October 30, 2025 0 15 Facebook Twitter Pinterest WhatsApp ਲੁਧਿਆਣਾ ਵੇਰਕਾ ਪਲਾਂਟ ਵੱਲੋਂ ਬੀਤੇ ਦਿਨ ਵਾਪਰੇ ਹਾਦਸੇ ਦੇ ਪੀੜਤਾਂ ਨੂੰ ਮੁਆਵਜਾ ਰਾਸ਼ੀ ਵੰਡੀ ਗਈ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਲਕ ਪਲਾਟ ਦੇ ਚੇਅਰਮੈਨ ਨੇ ਦੱਸਿਆ ਕਿ ਇਹ ਅਤੀ ਮੰਦਭਾਗੀ ਘਟਨਾ ਸੀ, ਜਿਸ ਵਿਚ ਕੁੱਝ ਮੁਲਾਜਮਾਂ ਦਾ ਜਾਨੀ ਨੁਕਸਾਨ ਹੋਇਆ ਸੀ ਅਤੇ ਕੁੱਝ ਜ਼ਖਮੀ ਹੋਏ ਸੀ। ਉਨ੍ਹਾਂ ਕਿਹਾ ਕਿ ਮਿਲਕ ਪਲਾਟ ਮੈਨੇਜਮੈਂਟ ਵੱਲੋਂ ਪੀੜਤਾਂ ਨੂੰ ਵਿੱਤੀ ਸਹਾਇਤਾ ਦੇ ਨਾਲ ਨਾਲ ਨੌਕਰੀ ਵੀ ਦਿੱਤੀ ਗਈ ਐ। ਉਨ੍ਹਾਂ ਕਿਹਾ ਕਿ ਅੱਗੇ ਤੋਂ ਅਜਿਹੀ ਘਟਨਾ ਵਾਪਰਨ ਦੀ ਸੂਰਤ ਵਿਚ ਪੀੜਤਾਂ ਦੀ ਤੁਰੰਤ ਮਦਦ ਲਈ ਯਤਨ ਕੀਤੇ ਜਾਇਆ ਕਰਨਗੇ।